ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/172

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੭)


ਸਦਾ ਛਾਂ ਰਹਿੰਦੀ ਹੈ। ਪੈਰੀਂ ਸੈਲ ਕਰਨ ਵਾਲੇ ਨਹਿਰ
ਦੀ ਛੱਤ ਤੇ ਤੁਰਦੇ ਹਨ।

ਸ਼ਹਿਰ ਦੇ ਚੜ੍ਹਦੇ ਵੱਲ ਜਿੱਥੇ ਚਾਂਦਨੀ ਚੌਕ
ਮੁੱਕਦਾ ਹੈ ਬਾਦਸ਼ਾਹੀ ਕਿਲਾ ਵੇਖਣ ਦੇ ਲਾਇਕ ਹੈ।
ਇਹ ਲਾਲ ਪੱਥਰ ਦਾ ਹੈ। ਏਸੇ ਲਈ ਇਹਨੂੰ ਲਾਲ
ਕਿਲਾ ਆਖਦੇ ਹਨ, ਕਿਲੇ ਦੇ ਅੰਦਰ ਇੱਕ ਦੀਵਾਨ
ਆਮ ਵੱਡੀ ਕਚਹਿਰੀ ਹੈ, ਦੀਵਾਨ ਖਾਸ ਵੀ ਸੁਹਣੀ ਥਾਂ
ਹੈ। ਇੱਥੇ ਸ਼ਾਹਜਹਾਨ ਬਾਦਸ਼ਾਹ ਤਖ਼ਤ ਤਾ ਤਾਊਸ ਡਾਹ
ਕੇ ਬੈਠਦਾ ਤੇ ਕਚਹਿਰੀ ਕਰਦਾ ਸੀ। ਇਸ ਤਖ਼ਤ ਤੇ
ਕਰੋੜ ਕੁ ਰੁਪਏ ਲੱਗੇ ਸਨ।

ਕਿਲੇ ਦੇ ਨਾਲ ਹੀ ਚਾਂਦਨੀ ਚੌਕ ਦੇ ਦੱਖਣ
ਵੱਲ ਵੱਡੀ ਬਾਦਸ਼ਾਹੀ ਮਸੀਤ ਹੈ। ਇਹ ਬੀ ਸਾਰੀ
ਲਾਲ ਪੱਥਰ ਦੀ ਹੈ। ਬੜੀ ਉਚੀ ਹੈ ਤ੍ਰੈਹੀਂ ਪਾਸੀਂ
ਬੜੀਆਂ ਸੁੰਦਰ ਪੌੜੀਆਂ ਹਨ। ਉੱਤੇ ਚਹੁੰਵੀਂ ਗੁੱਠੀਂ
ਮੁਨਾਰੇ ਹਨ। ਇਹ ਕਿਲਾ ਤੇ ਮਸੀਤ ਦੋਵੇਂ ਸ਼ਾਹਜਹਾਨ
ਬਾਦਸ਼ਾਹ ਦੇ ਬਨਾਏ ਹੋਏ ਹਨ।

ਦੱਖਣ ਵੱਲੋਂ ਨਿਕਲ ਕਮਹਰੌਲੀ ਵੱਲ ਜਾਈਏ
ਤੇ ਰਾਹ ਵਿੱਚ ਪੁਰਾਣੇ ਪੁਰਾਣੇ ਅਸਥਾਨ ਨਜ਼ਰ
ਆਉਂਦੇ ਹਨ ਤੇ ਹੋਰ ਕਈਆਂ ਮਕਾਨਾਂ ਦੇ ਖੰਡਰ
ਦਿਸਦੇ ਹਨ। ਜੰਤ੍ਰ ਮੰਤ੍ਰ ਤੇ ਹੋਰ ਪੁਰਾਣਿਆਂ ਹਿੰਦੂ