ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/173

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੮)


ਰਾਜਿਆਂ ਦੇ ਵੇਲੇ ਦੇ ਮੰਦਰ ਕੁਝ ਸੁੰਞੇ ਪਏ ਹਨ ਅਤੇ
ਕੁਝ ਢਹਿ ਢੇਰੀ ਹੋਏ ਹੋਏ ਰਾਹ ਵਿੱਚ ਆਉਂਦੇ ਹਨ।
ਸੱਜੇ ਖੱਬੇ ਮਕਬਰੇ ਕਬਰਾਂ ਅਤੇ ਮਸੀਤਾਂ ਬੀ ਬਹੁਤ
ਹਨ ਜਿਨ੍ਹਾਂ ਥੋਂ ਪ੍ਰਗਟ ਹੁੰਦਾ ਹੈ ਜੋ ਕਿਸੇ ਸਮੇਂ ਦਿੱਲੀ
ਦਾ ਸ਼ਹਿਰ ਦੂਰ ਤੀਕਰ ਵਸਦਾ ਸੀ ਸਮੇਂ ਦੇ ਫੇਰ ਨੇ
ਬਣਵਾਣ ਵਾਲਿਆਂ ਦੀ ਨਿਆਈਂ ਇਸਨੂੰ ਬੀ ਮਿੱਟੀ
ਨਾਲ ਰਲਾ ਛੱਡਿਆ॥

ਸ਼ਹਿਰ ਤੋਂ ਕੁਝ ਦੂਰ ਚੱਲਕੇ ਇੱਕ ਵੱਡਾ ਉੱਚਾ
ਮੁਨਾਰਾ ਸੂਹੇ ਪੱਥਰ ਦਾ ਵਿਖਾਲੀ ਦੇਂਦਾ ਹੈ। ਇਹ
ਕੁਤਬ ਸਾਹਿਬ ਦੀ ਲਾਠ ਹੈ। ੮੦ ਕੁ ਗਜ਼ ਉੱਚੀ ਹੈ।
ਇਸ ਤੇ ਚੜ੍ਹਨ ਲਈ ਫੇਰਵੀਆਂ ਪੌੜੀਆਂ ਬਨੀਆਂ
ਹੋਈਆਂ ਹਨ। ਪੌੜੀਆਂ ਵਿੱਚ ਚਾਨਣ ਕਰਨ ਲਈ
ਥਾਈਂ ਥਾਈਂ ਝਰਨੇ ਬਣੇ ਹੋਏ ਹਨ। ਉੱਤੇ ਚੜ੍ਹਕੇ
ਵੇਖੀਏ ਤਾਂ ਦਿੱਲੀ ਦਾ ਸ਼ਹਿਰ ਅਤੇ ਉਸ ਦਾ ਆਲਾ
ਦੁਆਲਾ ਦੂਰ ਦੂਰ ਤਾਈਂ ਵੱਡਾ ਸੋਹਣਾ ਦਿੱਸਦਾ ਹੈ।

ਕੁਤਬ ਸ਼ਾਹਿਬ ਦੀ ਲਾਠ ਨਾਲ ਹੀ ਰਾਜਾ ਧਵ
ਦੀ ਲੋਹੇ ਦੀ ਕਿੱਲੀ ਹੈ। ਭਾਵੇਂ ਰਾਜਾ ਧਵ ਨੂੰ ਸੈਂਕੜੇ
ਵਰ੍ਹੇ ਹੋ ਗਏ ਹਨ, ਪਰ ਇਹ ਕਿੱਲੀ ਜਿਉਂ ਦੀ ਤਿਉਂ
ਹੈ,ਜੰਗਾਲ ਬੀ ਨਹੀਂ ਲੱਗਾ। ਕਿੱਲੀ ਦੇ ਦੁਆਲੇ ਪੁਰਾਣੇ
ਹਿੰਦੂਆਂ ਦੇ ਵੇਲੇ ਦਿਆਂ ਮੰਦਰਾਂ ਦੇ ਖੰਡਰ ਹਨ॥