ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/175

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭੦)


ਦਾਯਕ ਹੈ। ਇੱਸੇ ਦੀ ਬਰਕਤ ਨਾਲ ਮੀਂਹ ਵਸਦੇ
ਹਨ। ਤੁਸੀਂ ਸੁਣਿਆਂ ਨਹੀਂ। "ਜੇਠ ਹਾੜ ਤਪੇ ਸਾਉਣ
ਭਾਦ੍ਰੋਂ ਵੱਸੇ"॥

ਬਰਸਾਤ ॥


ਵੇਖੋ ਸਾਉਣ ਆ ਗਿਆ ਕਿਹੀਆਂ ਕਾਲੀਆਂ
ਘਟਾਂ ਚੜ੍ਹੀਆਂ ਹਨ। ਲਓ! ਮੀਂਹ ਆ ਗਿਆ
ਜੇ, ਕਿਹਾਂ ਜ਼ੋਰ ਦਾ ਵਸਦਾ ਹੈ! ਗਲੀਆਂ ਜਾਣੀਦੀਆਂ
ਨਹਿਰਾਂ ਹੋ ਗਈਆਂ ਹਨ। ਪੈਲੀਆਂ ਵਿੱਚ ਦਾ ਪਾਣੀ
ਬੰਨਿਆਂ ਨੂੰ ਤ੍ਰੋੜ ਫ੍ਰੋੜ ਨਿਕਲਦਾ ਜਾਂਦਾ ਹੈ। ਕਿਰਸਾਨ
ਬਲਦਾਂ ਨੂੰ ਜਿਮੀਆਂ ਵੱਲ ਹਿੱਕੀ ਲਈ ਜਾਂਦੇ ਹਨ।
ਕੋਈ ਮੋਠ, ਮੂੰਗੀ, ਮਾਂਹ,ਤੇ ਲੋਬੀਏ ਦੇ ਬੀ ਲਈ ਜਾਂਦਾ
ਹੈ। ਕੋਈ ਬਾਜਰਾ, ਜਵਾਰ ਤੇ ਮਕਈ ਆਦਿਕ ਬੀਜਦਾ
ਹੈ। ਇਨ੍ਹੀਂ ਦਿਨੀਂ ਇਹੋ ਜਿਹੇ ਅਨਾਜ ਬੀਜੇ ਜਾਂਦੇ ਹਨ।
ਇਹ ਫਸਲ ਦੋ ਢਾਈ ਮਹੀਨੇ ਵਿੱਚ ਪੱਕ ਜਾਂਦੀ ਹੈ ਅਤੇ
ਕੱਤੇ ਦੁਆਲੇ ਵੱਢੀ ਜਾਂਦੀ ਹੈ ਇਹਨੂੰ ਸਾਉਣੀ ਦੀ
ਵਸਲ ਆਖਦੇ ਹਨ। ਕਣਕ, ਜੌਂ, ਛੋਲੇ ਆਦਿਕ ਹਾੜੀ
ਦੀ ਫ਼ਸਲ ਦਾ ਬੀ ਅੱਸੂ ਕੱਤੇਂ ਨੂੰ ਪਾਂਦੇ ਹਨ। ਇਹ
ਵਿਸ਼ਾਖ ਦੁਆਲੇ ਜਾਂ ਚਿਰਕਾ ਪੱਕਦਾ ਹੈ।