ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੮)


ਇਹ ਅਟਕ ਦਾ ਦਰਯਾ ਕਿਸ ਤਰ੍ਹਾਂ ਰੱਜਿਆ।
ਪੁੱਜਿਆ ਪੰਜਾਬ ਥੀਂ ਬਾਹਰ ਹੁੰਦਾ ਹੈ। ਸਿੰਧ ਦੇਸ ਵਿੱਚ
ਦੀ ਵਗਦਾ ਹੈ ਅਤੇ ਓੜਕ ਨੂੰ ਸਮੁੰਦਰ ਵਿੱਚ ਜਾ ਪੈਂਦਾ
ਹੈ। ਹੁਨ ਬੀਬੀਓ ਤੁਸੀਂ ਵਿਚਾਰੋ ਜੋ ਤੁਹਾਡੇ ਗਿਰਾਂ ਦਾ
ਪਾਣੀ ਸਮੁੰਦਰ ਵਿੱਚ ਕਿਸ ਤਰ੍ਹਾਂ ਜਾ ਪਹੁੰਚਦਾ ਹੈ।

(੨੮) ਸਭ ਥੋਂ ਉੱਤਮ ਕੰਮ ।।



ਕਿਸੇ ਦੇਸ ਵਿੱਚ ਇੱਕ ਬਖਤਾਵਰ ਸਾਂ, ਉਸਦੇ
ਤਿੰਨ ਪੁੱਤ੍ਰ ਸਨ। ਘਰ ਘਰ ਪਿਉ ਪੁੱਤ੍ਰਾ ਦੀ ਵਡਿਆਈ
ਹੁੰਦੀ ਸੀ ਕਿ ਇਹ ਵੱਡੇ ਭਲੇ ਲੋਕ ਹਨ ਅਤੇ ਹੌਂਸਲੇ
ਵਾਲੇ ਹਨ। ਜਾਂ ਪਿਉ ਬੁੱਢਾ ਹੋਇਆ ਤਾਂ ਉਹਦੇ ਮਨ
ਵਿੱਚ ਆਈ ਕਿ ਦਮ ਦਾ ਕੁਝ ਭਰਵਾਸਾ ਨਹੀਂ ਤੇ
ਇਹ ਧਨ ਕਲਾ ਦਾ ਮੂਲ ਹੈ, ਆਪਣੇ ਜੀਉਂਦੇ ਜੀ
ਵੰਡ ਵੰਡਾ ਹੋ ਜਾਏ ਤਾਂ ਹੋਛੀ ਗੱਲ ਹੈ। ਇਹ ਸੋਚ
ਉਸਨੇ ਆਪਣਾ ਸਾਰਾ ਧਨ ਪੁੱਤ੍ਰਾ ਨੂੰ ਵੰਡ ਦਿੱਤਾ ਪਰ
ਇੱਕ ਵਡਮੁੱਲਾ ਰਤਨ ਰੱਖ ਲਿਆ ਅਤੇ ਕਿਹਾ
ਕਿ ਪਿਆਰੇ ਪੁਤ੍ਰੋ! ਤੁਹਾਡੇ ਵਿੱਚੋਂ ਜੇਹੜਾ ਸਬਥੋਂ ਅੱਛਾਂ
ਕੰਮ ਕਰੇਗਾ ਉਸਨੂੰ ਮੈਂ ਇਹ ਰਤਨ ਦੇਵਾਂਗਾ।
ਇੱਕ ਦਿਨ ਵੱਡੇ ਪੁੱਤ੍ਰ ਕੋਲ ਕੋਈ ਆਦਮੀ ਕੁਝ
ਅਮਾਨਤ ਰੱਖ ਗਿਆ ਪਰ ਨ ਕੋਈ ਲਿਖਤ ਹੋਈ
ਨ ਉਗਾਹੀ। ਕੰਨ ਸੰਨ ਵਿੱਚ ਚੀਜ਼ ਉਸਨੇ ਸਾਂਭ