ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੧)


ਠੋਕਰ ਖਾ ਬੈਠੀਏ, ਤਾਂ ਤੇਰਾਂ ਤਾਂ ਕੁਝ ਨਹੀਂ ਜਾਣਾ,
ਪਰ ਮੇਰਾ ਤਾਂ ਚੰਡ ਬੋਲ ਜਾਉ, ਇਸ ਕਰਕੇ ਮੈਂ ਨਹੀਂ
ਤੇਰੇ ਨੇੜੇ ਆਉਂਦਾ।
ਇਸ ਸੰਸਾਰ ਰੂਪੀ ਦਰਯਾ ਵਿੱਚ ਸਾਨੂੰ ਚਾਹੀਦਾ
ਹੈ ਜੋ ਖੋੱਟੇ ਸੁਭਾਉ ਵਾਲਿਆਂ ਅਤੇ ਡਾਢਿਆਂ ਨਾਲ ਨ
ਰਲੀਏ, ਕਿਓਂ ਜੋ ਉਹਨਾਂ ਦਾ ਤਾਂ ਕੁਝ ਵਿਗੜਣਾ
ਨਹੀਂ, ਪਰ ਸਾਡੀ ਬੜੀ ਖਰਾਬੀ ਹੋਊ॥

(੪o) ਕੁਸੰਗਤ ॥


ਜੇਹੇ ਕੋਲ ਉੱਠੀਏ ਬੈਠੀਏ ਓਹੋ ਜੇਹੇ ਆਪ ਬੀ
ਹੋ ਜਾਈਦਾ ਹੈ। ਭਲਿਆਂ ਕੋਲ ਬਹਿਣ ਦਾ ਫਲ ਹੱਛਾ
ਹੈ,ਬੁਰਿਆਂ ਦੀ ਸੰਗਤ ਮਾੜੀ ਹੈ। ਵੇਖੋ, ਬਾਗ ਵਿੱਚ
ਜਾਈਏ ਤਾਂ ਫੁੱਲਾਂ ਦੀ ਸੁਗੰਧ ਸਾਡਾ ਮਨ ਪਰਸਿੰਨ ਕਰ
ਦੇਂਦੀ ਹੈ ਪਰ ਜੇ ਰੂੜੀਆਂ ਕੋਲੋਂ ਲੰਘੀਏ ਤਾਂ ਬਦਬੋ ਦੇ
ਮਾਰੇ ਜੀ ਉਤਾਂਹ ਨੂੰ ਆਉਂਦਾ ਹੈ ਅਤੇ ਨੱਕ ਬੰਦ ਕਰਕੇ
ਤੇ ਮੁੰਹ ਫੇਰ ਕੇ ਲੰਘ ਜਾਈਦਾ ਹੈ। ਗੁੜ ਖਾਕੇ ਮੂੰਹ
ਮਿੱਠਾ ਹੁੰਦਾ ਹੈ ਅਤੇ ਨਿੱਮ ਨਾਲ ਕੌੜਾ॥
ਜਿਸ ਨੇ ਨ੍ਹਾ ਧੋਕੇ ਚੰਗੇ ਸਫ਼ਾ ਸੋਹਣੇ ਕੱਪੜੇ ਪਾਏ
ਹੋਣ ਉਸਨੂੰ ਵੇਖਕੇ ਯਾ ਉਹਦੇ ਨੇੜੇ ਜਾਣ ਨਾਲ ਖ਼ੁਸ਼ੀ
ਹੁੰਦੀ ਹੈ। ਪਰ ਗੰਦੇ ਅਤੇ ਮੈਲੇ ਆਦਮੀ ਵੱਲ ਤੱਕਣ ਨੂੰ