ਪੰਨਾ:ਪੰਜਾਬੀ ਦੀ ਤੀਜੀ ਪੋਥੀ (ਕੁੜੀਆਂ ਦੀ ਤੀਜੀ ਜਮਾਤ ਲਈ).pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੭)


ਪਈਆਂ ਹੋਈਆਂ ਤਾਰੇ ਗਿਣਦੀਆਂ ਹਨ। ਅੱਚਵੀ
ਹੁੰਦੀ ਹੈ ਅਤੇ ਜੀ ਘਬਰਦਾ ਹੈ। ਕਿਤੇ ਅੱਧੀ ਰਾਤੀਂ
ਜਾ ਕੇ ਅੱਖ ਲੱਗਦੀ ਹੈ। ਦੂਜੇ ਦਿਨ ਫੇਰ ਪਹਿਰ ਦਿਨ
ਆਇਆਂ ਉੱਠਦੀਆਂ ਹਨ। ਅਜੇਹੀਆਂ ਕੁੜੀਆਂ ਨੇ
ਕੀ ਸੁਖ ਪਾਉਣਾ ਹੈ?
ਜੇਹੜੀਆਂ ਕੁੜੀਆਂ ਤੜਕੇ ਜਾਗਦੀਆਂ ਹਨ,
ਉਨ੍ਹਾਂ ਦਾ ਸਰੀਰ ਬੀ ਨਰੋਇਆ ਰਹਿੰਦਾ ਹੈ ਅਤੇ ਮਨ
ਵੀ ਪਰਸੰਨ ਹੁੰਦਾ ਹੈ। ਛੇਤੀ ਹੀ ਵੇਹਲੀਆਂ ਹੋਕੇ
ਅਪਣਾ ਕੰਮ ਧੰਧਾ ਕਰ ਲੈਂਦੀਆਂ ਹਨ। ਪੜ੍ਹਨ
ਵਾਲੀਆਂ ਸਕੂਲ ਬੀ ਵੇਲੇ ਸਿਰ ਜਾ ਪਹੁੰਚਦੀਆਂ ਹਨ।
ਰਾਤ ਨੂੰ ਸੌਣਦਾ ਈ ਸੁਆਦ ਉਨ੍ਹਾਂ ਨੂੰ ਹੀ ਆਉਂਦਾ ਹੈ।
ਸਿਆਣੀਆਂ ਤ੍ਰੀਮਤਾਂ ਜੇ ਤੜਕੇ ਨਾ ਜਾਗਣ ਤਾਂ ਘਰ
ਕੌਣ ਠੱਲ੍ਹੇ। ਬਾਲ ਬੱਚੇ ਰੁਲ ਜਾਣ॥
ਸੰਸਾਰ ਵਿੱਚ ਜਿੱਨੇ ਵੱਡੇ ਵੱਡੇ ਆਦਮੀ ਜਾਂ
ਚੰਗੀਆਂ ਤ੍ਰੀਮਤਾਂ ਹੋਈਆਂ ਹਨ ਉਨ੍ਹਾਂ ਨੂੰ ਤੜਕੇ ਜਾਗਣ
ਦੀ ਹੇਲਤ ਸੀ। ਸੋ ਸਭਨਾਂ ਕੁੜੀਆਂ ਨੂੰ ਵੱਡਿਆਂ ਦੀ ਮੱਤ
ਲੈਕੇ ਉਨ੍ਹਾਂ ਦੇ ਪਿੱਛੇ ਟੁਰਨਾ ਚਾਹੀਦਾ ਹੈ।

ਦੋਹਰਾ ॥


ਸੌ ਸੁਵੇਲੇ ਰਾਤ ਨੂੰ ਤੜਕੇ ਉੱਠ ਖਲੋਇ।
ਦੇਹ ਨਰੋਈ ਰਹੇ ਹੈ ਬੁਧਿ ਸੁਆਈ ਹੋਇ॥