ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫ )

( ੩ ) ਘੋੜੇ ਅਰ ਲੱਦੇ ਹੋਏ ਖੋਤੇ ਦੀ ਕਹਾਣੀ॥

ਇੱਕ ਮਨੁੱਖ ਦੇ ਹੱਲ ਇੱਕ ਘੋੜਾ ਅਤੇ ਇੱਕ ਖੋਤਾ ਸੀ। ਤੁਰਨ ਦੇ ਵੇਲੇ ਘੋੜੇ ਉਤੇ ਦਯਾ ਕਰਕੇ ਸਾਰਾ ਭਾਰ ਸਦਾ ਖੋਤੇ ਉੱਤੇ ਲੱਦ ਦਿੱਤਾ ਕਰੇ। ਖੋਤਾ ਜੋ ਕਿੰਨੇ ਚਿਰ ਦਾ ਮਾਂਦਾ ਪਿਆ ਹੋਇਆ ਸੀ, ਇੱਕ ਦਿਨ ਦੰਦੀਆਂ ਵਿਲਕਦਾ ਤਰਲੇ ਲੈਕੇ ਘੋੜੇ ਅੱਗੇ ਬੇਨਤੀ ਕਰਨ ਲੱਗਾ,ਜੋ ਅੱਜ ਨੂੰ ਬੀ ਮੇਰੇ ਭਾਰ ਦਾ ਕੁਛ ਹਿੱਸਾ ਵੰਡ, ਕਿਉਂਕਿ ਜੇ ਤਾਂ ਅੱਜ ਨੂੰ ਕੁਝ ਚੁੱਕ ਲਿਆਂ ਤਾਂ ਮੈਂ ਬਚ ਰਹਾਂਗਾ, ਨਹੀਂ ਤਾਂ ਏਹ ਭਾਰ ਅਵੱਸ ਮੈਨੂੰ ਮਾਰ ਸਿੱਟੂ॥
ਘੋੜੇ ਨੇ ਇਹ ਗੱਲ ਨਾਂ ਮੰਨੀ ਅਤੇ ਆਖਣ ਲੱਗਾ, ਸਿੱਧਾ ਹੋ ਕੇ ਤੁਰ, ਬਹੁਤੀਆਂ ਗੱਲਾਂ ਨਾਂ ਬਣਾ॥
ਖੋਤਾ ਵਿਚਾਰਾ ਚੁਪ ਕੀਤਾ ਅੱਗੇ ਤੁਰ ਪਿਆ, ਪਰ ਥੋੜੇ ਚਿਰ ਪਿੱਛੋਂ ਹੀ ਆਪਣੇ ਆਖਣ ਅਨੁਸਾਰ ਭਾਰ ਦਾ ਮਾਰਿਆ ਡਿੱਗ ਪਿਆ ਅਤੇ ਮਰ ਗਿਆ॥
ਏਹ ਵੇਖਕੇ ਉਹ ਮਨੁੱਖ ਤਿਸਦੇ ਕੋਲ ਆਇਆ ਅਤੇ ਖੋਤੇ ਨੂੰ ਮੋਇਆ ਦੇਖ ਸਾਰਾ ਭਾਰ ਉਸਦੇ ਉੱਤੋਂ ਲਾਹ ਘੋੜੇ ਦੀ ਪਿੱਠ ਉੱਤੇ ਲੱਦ ਦਿੱਤਾ। ਨਾਲੇ ਖੋਤੇ ਦੀ ਲੋਥ ਬੀ ਚੁੱਕ ਕੇ ਘੋੜੇ ਉੱਤੇ ਧਰ ਦਿੱਤੀ॥