ਪੰਨਾ:ਪੰਜਾਬੀ ਦੀ ਦੂਜੀ ਪੋਥੀ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬ )

ਤਦ ਘੋੜਾ ਪਛਤਾ ਕੇ ਆਪਣੇ ਮਨ ਵਿੱਚ ਆਖਣ ਲੱਗਾ, ਹਾਇ! ਹਾਇ!! ਜੇ ਕੁਝ ਦੀ ਮੈਂ ਉਸ ਵੇਲੇ ਐਡਾ ਕ੍ਰੋਧ ਨਾਂ ਕਰਦਾ, ਤੇ ਖੋਤੇ ਦਾ ਭਾਰ ਕੁਝ ਵੰਡ ਲੈਂਦਾ, ਤਾਂ ਹੁਣ ਮੈਨੂੰ ਸਾਰੇ ਭਾਰ ਦੇ ਨਾਲ ਖੋਤੇ ਦੀ ਲੋਬ ਤਾਂ ਨਾਂ ਚੁੱਕਣੀ ਪੈਂਦੀ॥

(੪) ਇਕ ਦੂਜੇ ਦੀ ਮੱਦਤ ਕਰਨਾ॥

ਇੱਕ ਮਨੁੱਖ ਦੁਜੇ ਦਾ ਕੰਮ ਕਰ ਦੇਵੇ ਜਾਂ ਕਿਸੇ ਹੋਰ ਤਰ੍ਹਾਂ ਉਹਨੂੰ ਸੁਖ ਦੇਵੇ ਤਾਂ ਇਸ ਨੂੰ ਮੱਦਤ ਕਰਨਾ ਕਹਿੰਦੇ ਹਨ। ਕੁੜੀਆਂ ਨੂੰ ਬੀ ਇਕ ਦੂਜੀ ਦੀ ਮੱਦਤ ਕਰਣੀ ਚਾਹੀਦੀ ਹੈ। ਜੇ ਕੋਈ ਤੁਹਾਥੋਂ ਨਿੱਕੀ ਕੁੜੀ ਤੁਹਾਡੇ ਨਾਲ ਖੇਡਣ ਲਈ ਆਵੇ, ਤਾਂ ਉਹਨੂੰ ਪਿਆਰ ਨਾਲ ਖਡਾਓ, ਮਾਰ ਕੇ ਨ ਕੱਢੋ। ਜੇ ਕੋਈ ਬਾਲ ਤੁਹਾਡੇ ਨਾਲ ਖੇਡਦਾ ਖੇਡਦਾ ਢੇਹ ਪਏ, ਤਾਂ ਉਸ ਨੂੰ ਉਸੇ ਵੇਲੇ ਚੁੱਕ ਕੇ ਝਾੜ ਪੂੰਝ ਕੇ ਦਿਲਾਸਾ ਦਿਓ ਅਤੇ ਰੁਆਓ ਨਾਂ॥
ਘਰ ਵਿੱਚ ਤੁਹਾਡੇ ਭੈਣਾਂ ਭਰਾਵਾਂ ਵਿੱਚੋਂ ਜੇ ਕੋਈ ਬਿਮਾਰ ਪੈ ਜਾਏ, ਤਾਂ ਉਸ ਦੀ ਟਹਿਲ ਕਰੋ। ਦੁਆ ਦਾਰੂ ਜਾਂ ਖਾਣ ਪੀਣ ਦੀ ਕਿਸੇ ਚੀਜ਼ ਦੀ ਲੋੜ ਪਵੇ, ਤਾਂ ਉਸਨੂੰ ਲੈ ਜਾ ਦਿਓ॥
ਪੜ੍ਹਣ ਲਿਖਣ ਵਿੱਚ, ਬੀ ਹੋਰਨਾਂ ਕੁੜੀਆਂ ਨੂੰ ਮੱਦਤ ਦੇਵੋ। ਜੋ ਤੁਹਾਥੋਂ ਹੇਠਲੀ ਜਮਾਤ ਵਿੱਚ