ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੨)

ਅਜਿਹੀ ਸਾਫ ਅਰ ਪਧਰੀ ਹੁੰਦੀ ਹੈ, ਜਿਹੀ ਮੇਜ, ਇਹ ਦੁਧ ਬੀ ਬਹੁਤ ਦਿੰਦੀ ਹੈ॥

ਜੰਗਲੀ ਬਲਦ ਬੀ ਕਈ ਦੇਸ਼ਾਂ ਵਿਚ ਹੁੰਦੇ ਹਨ, ਇਕ ਇਨ੍ਹਾਂ ਵਿਚ ਮੁਸ਼ਕ ਬਲਦ ਹੈ, ਜੋ ਉੱਤਰੀ ਅਮੀਕਾ ਦੇ ਉੱਤਰ ਵਿੱਚ ਹੁੰਦਾ ਹੈ, ਇਸ ਦੀ ਡੀਲ ਵਡੇ ਵਛੇ ਜਿਡੀ ਹੁੰਦੀ ਹੈ, ਸਾਰੇ ਸਰੀਰ ਪੁਰ ਵਾਲ ਹੁੰਦੇ ਹਨ, ਅਰ ਇਕ ਤਰ੍ਹਾਂ ਦੀ ਮੁਸ਼ਕ ਆਉਂਦੀ ਹੈ, ਪਰ ਉਥੋਂ ਦੇ ਵਾਸੀ ਇਸ ਨੂੰ ਖਾਂਦੇ ਹਨ, ਅਮੀਕਾ ਦੇ ਘਾਹ ਦੇ ਮਦਾਨਾਂ ਵਿਚ ਇਕ ਹੋਰ ਭਾਂਤ ਮਿਲਦੀ ਹੈ, ਜਿਸ ਦੀ ਗਿੱਚੀ ਪੁਰ ਜੱਤ ਹੁੰਦੀ ਹੈ, ਉਨ੍ਹਾਂ ਨੂੰ ਬਾਈਸਨ ਆਖਦੇ ਹਨ, ਏਹ ਵਡੇ ਬਲੀ ਤੇ ਡੀਲ ਵਾਲੇ ਜਨੌਰ ਹੁੰਦੇ ਹਨ, ਇਨ੍ਹਾਂ ਦੇ ਸਿਰ ਤੇ ਮੋਢੇ ਤਾਂ ਬਹੁਤ ਹੀ ਵੱਡੇ ਹੁੰਦੇ ਹਨ, ਅਯੜਾਂ ਦੇ ਅਯੁੜ ਇਕੱਠੇ ਚਰਦੇ ਫਿਰਦੇ ਹਨ, ਜਦ ਘਾਹ ਮੁਕਣ ਪੁਰ ਆਉਂਦਾ ਹੈ, ਹੋਰ ਥਾਂਉ ਚਲੇ ਜਾਂਦੇ ਹਨ, ਵੈਰੀ ਨੂੰ ਦੇਖਕੇ ਨੱਸਦੇ ਹਨ, ਪਰ ਜੇ ਗੋਲੀ ਲਗ ਜਾਵੇ ਤਾਂ ਇਨ੍ਹਾਂ ਦੇ ਕੋਧ ਦਾ ਹਾਲ ਨਾ ਪੁਛੋ, ਅਜਿਹੀ ਬੁਰੀ ਤਰ੍ਹਾਂ ਝਈ ਲੈਕੇ ਪੈਂਦੇ ਹਨ, ਕਿ ਸ਼ਿਕਾਰੀਆਂ ਨੂੰ ਜਾਨ ਬਚਾਉਣੀ ਔਖ ਹੋ ਜਾਂਦੀ ਹੈ॥

ਮਝ ਹਿੰਦੁਸਤਾਨ ਵਿਚ ਸਭ ਥਾਂ ਮਿਲਦੀ ਹੈ, ਇਹ ਬੀ ਗਊ ਵਾਂਗੂ ਸਾਨੂੰ ਵਡਾ ਲਾਭ ਪੁਚਾਉਂਦੀ ਹੈ, ਇਸ ਦਾ ਹਾਲ