ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੧)

ਹੁੰਦੀ ਹੈ, ਦਿਆਲੂ ਜਗਦੀਸ਼ਰ ਨੇ ਇਨ੍ਹਾਂ ਨੂੰ ਇਹ ਬਲ ਇਸ ਲਈ ਦਿੱਤਾ ਹੈ, ਕਿ ਆਪਣੇ ਬਹੁਤੇ ਵੈਰੀਆਂ ਥੋਂ ਜਾਨ ਬਚਾਕੇ ਨੱਸ ਜਾਇਆ ਕਰਨ॥

ਹੁਣ ਅਸੀ ਤੁਹਾਨੂੰ ਇਸ ਪ੍ਰਕਾਰ ਦੇ ਕਈਆਂ ਜਨੌਰਾਂ ਦੇ। ਸਮਾਚਾਰ ਦਸਦੇ ਹਾਂ, ਗਊ ਬਲਦ ਦੁਨੀਆਂ ਦੇ ਬਾਹਲੇ ਦੇਸ ਵਿਚ ਹੁੰਦੇ ਹਨ, ਇਨ੍ਹਾਂ ਦੀਆਂ ਭਾਂਤਾਂ ਦੀ ਬਹੁਤ ਹਨ, ਹਿੰਦੁਸਤਾਨ ਦੇ ਗਰਮ ਮਦਾਨਾਂ ਵਿਚ ਬਲਦ ਦੇ ਪਸ਼ਮ ਦੀ ਕੋਈ ਲੋੜ ਨਹੀਂ, ਪਰ ਅਮੀਕਾ ਦੇ ਠੰਡੇ ਦੇਸਾਂ ਵਿਚ ਇਕ ਪ੍ਰਕਾਰ ਦੇ ਬਲਦ ਹੁੰਦੇ ਹਨ, ਉਨ੍ਹਾਂ ਦੀ ਦੇਹ ਪੁਰ ਰਿੱਛ ਵਰਗੇ ਲੰਮੇ ੨ ਵਾਲ ਹੁੰਦੇ ਹਨ, ਇਕ ਹੌਰ ਭਾਂਤ ਹੈ ਜਿਸ ਦੀ ਗਿੱਚੀ ਪੁਰ ਸ਼ੇਰ ਵਰਗੀ ਜੱਤ ਹੁੰਦੀ ਹੈ॥

ਇਨ੍ਹਾਂ ਦੀਆਂ ਕਈ ਕੁਲਾਂ ਹੁੰਦੀਆਂ ਹਨ, ਕਈ ਬਹੁਤ ਛੋਟੇ ਕਈ ਬਹੁਤ ਵਡੇ, ਬਾਜੇ ਲਿੱਸੇ ਪਤਲੇ, ਬਾਜੇ ਮੋਟੇ ਦੁਗੜ ਦੁੱਲੇ, ਕਈ ਬਹੁਤ ਸੁੰਦਰ, ਕਈ ਮਿਹਨਤੀ, ਰੰਗ ਤੇ ਸਿੰਗਾਂ ਵਿਚ ਬੀ ਭੇਦ ਹੈ, ਇੰਗਲੈਂਡ ਦੀ ਗਉ ਸਾਡੇ ਦੇਸ ਦੀ ਗਊ ਕੋਲੋਂ ਡੀਲ ਵਿਚ ਵਡੀ ਹੁੰਦੀ ਹੈ, ਅਰ ਦੁਧ ਬੀ ਬਹੁਤ ਦਿੰਦੀ ਹੈ, ਇਸ ਦੀ ਪਿੱਠ ਪੁਰ ਕੁਬ ਮੂਲੋਂ ਹੀ ਨਹੀਂ ਹੁੰਦਾ, ਸਗੋਂ