ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੦)

ਖੱਲ ਦਾ ਚੰਮ,ਉੱਨ ਦੇ ਕਪੜੇ, ਚਰਬੀ ਦੀਆਂ ਬਤੀਆਂ, ਇੰਝ ਅਰ ਹਡੀਆਂ ਸਭ ਕੰਮ ਆਉਂਦੇ ਹਨ, ਤੀਜੀ ਪੋਥੀ ਵਿਚ ਤੁਸੀ ਪਤੁ ਆਏ ਹੋ, ਕਿ ਗਊ ਦੇ ਆਮਾਸ਼ਯ ਵਿਚ ਚਾਰ ਰਖਨੇ ਹੁੰਦੇ ਹਨ, ਪਹਲਾਂ ਆਪਣਾ ਚਾਰਾ ਐਵੇਂ ਚਰ ਲੈਂਦੀ ਹੈ, ਫੇਰ ਵਿਹਲ ਵੇਲੇ ਬੈਠਕੇ ਢਿਡ ਵਿੱਚੋਂ ਕਢ ੨ ਉਗਾਲੀ ਕਰਦੀ ਹੈ, ਅਰ ਖਾਂਦੀ ਹੈ, ਸਾਰੇ ਉਗਾਲੀ ਕਰਨ ਵਾਲੇ ਜਨੌਰਾਂ ਦਾ ਇਹੋ ਹਾਲ ਹੈ, ਇਸ ਪ੍ਰਕਾਰ ਦੇ ਜਨੌਰ ਚੁਪਾਏ ਜਾਂ ਪਸੂ ਅਖਾਉਂਦੇ ਹਨ, ਅਰ ਨਿਰਾ ਘਾਹ ਆਦਿ ਬਨਾਸਪਤੀ ਚਰਦੇ ਹਨ, ਵਢਣ ਦੇ ਦੰਦ ਨਿਰੇ ਹੇਠਲੇ ਜਥਾਹੜੇ ਵਿੱਚ ਹੁੰਦੇ ਹਨ, ਇਨ੍ਹਾਂ ਦੇ ਸਾਮਣੇ ਕਰੜਾ ਮਸੂੜਾ ਹੁੰਦਾ ਹੈ, ਦੰਦ ਨਹੀਂ ਹੁੰਦੇ, ਨਿਰੇ ਊਠ ਦੇ ਉਪ੍ਰਲੇ ਜਥਾਹੜੇ ਵਿਚ ਕੱਟਣ ਦੇ ਦੰਦ ਹੁੰਦੇ ਹਨ, ਬਹੁਧਾ ਇਨ੍ਹਾਂ ਦੇ ਕੱਟਣ ਦੇ ਦੰਦਾਂ ਅਰਦਾਤਾਂ ਵਿਚ ਖਾਲੀ ਥਾਂ ਹੁੰਦੀ ਹੈ, ਇਸ ਦੀਆਂ ਕਈ ਭਾਂਤਾਂ ਵਿਚ ਤਾਂ ਕੁਚਲੀਆਂ ਹੁੰਦੀਆਂ ਹਨ, ਅਰ ਬਾਜੀਆਂ ਵਿਚ ਨਹੀਂ, ਅਖਾਂ ਸਾਣੇ ਨੂੰ ਨਹੀਂ ਹੁੰਦੀਆਂ, ਸਗੋਂ ਸਿਰ ਦੇ ਦੁਹੀਂ ਪਾਸੀਂ ਹੁੰਦੀਆਂ ਹਨ, ਇਸ ਲਈ ਇਧਰ ਉਧਰ ਚੰਗੀ ਤਰ੍ਹਾਂ ਵੇਖ ਸਕਦੇ ਹਨ, ਕੰਨ ਬਹੁਤ ਪਿਛੇ ਹੋਣ ਅਰ ਹਰ ਪਾਸੇ ਮੁੜ ਜਾਣ ਕਰਕੇ ਹਰ ਪਾਸੇ ਦੀ ਅਵਾਜ ਭੀ ਸੁਣ ਲੈਂਦੇ ਹਨ, ਨਾਲੇ ਸੁਣਨ ਤੇ ਸੁੰਘਣ ਦੀ ਸਮਰੱਥਾ ਵਡੀ ਤਕੜੀ