ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੯)

ਤੀਜੇ ਨਿੱਗਰ ਖੁਰ ਵਾਲੇ ਜਨੌਰ, ਜਿਹਾਕੁ ਘੋੜਾ, ਖੋਤਾ, ਤੇ ਜੈਬਰਾ, ਇਨ੍ਹਾਂ ਦੇ ਸੁੰਮ ਵਿੱਚੋਂ ਚੀਰੇ ਹੋਏ ਨਹੀਂ ਹੁੰਦੇ, ਸਗੋਂ ਇਕ ਪੈਰ ਵਿੱਚ ਇਕ ਕਰੜਾ ਖੁਸ਼ ਹੁੰਦਾ ਹੈ॥

ਚੌਥੇ ਗੈਂਡਾ, ਇਸ ਦੇ ਹਰ ਪੈਰ ਵਿਚ ਤਿਨ ਤਿਨ ਖੁਰ ਹੁੰਦੇ ਹਨ, ਵਡੇ ੨ ਅਰ ਤਕੜੇ॥

ਉਗਾਲੀ ਕਰਨ ਵਾਲੇ ਜਨੌਰ

ਏਹ ਅਜਿਹੇ ਜਨੌਰ ਹਨ ਕਿ ਜੇ ਨਾ ਹੁੰਦੇ, ਤਾਂ ਮਨੁਖ ਵਡਾ ਜਿੱਚ ਹੁੰਦਾ, ਜਿਹਾਕੁ ਹਿੰਦੁਸਤਾਨ ਵਿਚ ਗਊ ਨਾ ਹੁੰਦੀ ਤਾਂ ਖੇਤਾਂ ਵਿਚ ਹਲ ਕੌਣ ਹੁੰਦਾ, ਦੁਧ ਦਹੀਂ ਉ ਭਾਂਤ ੨ ਦੀਆਂ ਮਿਠਿਆਈਆਂ ਕਿਥੋਂ ਮਿਲਦੀਆਂ, ਭੇਡਾਂ ਬਕਰੀਆਂ ਨਾ ਹੁੰਦੀਆਂ ਤਾਂ ਖਾਣ ਲਈ ਮਾਂਸ ਹਥ ਕਿਥੋਂ ਆਉਂਦਾ, ਤੇ ਉੱਨ ਦੇ ਕਪੜੇ ਕਿਥੋਂ ਮਿਲਦੇ, ਉਠ ਨਾ ਹੁੰਦਾ ਤਾਂ ਰੇਤ ਦਿਆਂ ਥਲਾਂ ਨੂੰ ਕੌਣ ਗਾਹੁੰਦਾ॥

ਏਹ ਸਭ ਉਗਾਲੀ ਕਰਨ ਵਾਲੇ ਜੀਵ ਹਨ, ਜੋ ਲਾਭ ਇਨ੍ਹਾਂ ਥੋਂ ਆਦਮੀ ਨੂੰ ਪਹੁੰਚਦਾ ਹੈ, ਹੋਰ ਕਿਸੇ ਪ੍ਰਕਾਰ ਦੇ ਜੰਤੁ ਥੋਂ ਨਹੀਂ ਪਹੁੰਚਦਾ, ਏਹ ਸਵਾਰੀ ਤੇ ਭਾਰ ਚੁੱਕਣ ਦੇ ਕੰਮ ਆਉਂਦੇ ਹਨ, ਇਨ੍ਹਾਂ ਦਾ ਮਾਸ ਖਾਂਦੇ ਹਨ, ਦੁਧ ਪੀਂਦੇ ਹਨ,