ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੮)

ਦੀ ਗਿੱਚੀ ਪੁਰ ਜੱਤ ਅਰ ਪਿਠ ਪੁਰ ਰਿੱਛ ਵਾਂਝੇ ਵਾਲ ਹੁੰਦੇ ਹਨ॥

ਅਮਰੀਕਾ ਦੇ ਉੱਤਰ ਵਿੱਚ ਇਕ ਹੋਰ ਜਨੌਰ ਦੇ ਪਿੰਜਰ ਲਭਦੇ ਹਨ, ਇਹ ਬੀ ਹਾਥੀ ਦੀ ਭਾਂਤ ਦਾ ਜਨੌਰ ਹੈ, ਪਰ ਹਾਥੀ ਥੋਂ ਬਹੁਤ ਵੱਡਾ, ਇਸ ਨੂੰ ਮਾਸਟੋਨ ਕੰਹਦੇ ਹਨ॥

ਖੁਰ ਵਾਲੇ ਜਨੌਰ

ਏਹ ਓਹ ਜਨੌਰ ਹਨ ਜਿਨ੍ਹਾਂ ਦੀਆਂ ਉਂਗਲਾਂ ਪੁਰ ਮੋਟੇ ੨ ਨਹੁੰ ਜਾਂ ਖੁਰ ਚੜੇ ਹੋਏ ਹੁੰਦੇ ਹਨ, ਕਈ ਧਰਤੀ ਪੁਰ ਤੁਰਨ ਨਾਲ ਉਂਗਲਾਂ ਘਸ ਨਾ ਜਾਣ, ਇਨ੍ਹਾਂ ਦੀਆਂ ਕਈ ਭਾਂਤਾਂ ਹਨ, ਪਹਲੇ ਉਗਾਲੀ ਕਰਨ ਵਾਲੇ ਜਨੌਰ, ਜਿਹਾਕੁ ਗਊ, ਬਕਰੀ, ਭੇਡ, ਹਰਨ, ਬਾਰਾ ਸਿੰਗਾ, ਜ਼ਰਾਫਾ, ਤੇ ਊਠ, ਇਨ੍ਹਾਂ ਦੇ ਖੁਰ ਵਿਚੋਂ ਚੀਰੇ ਹੋਏ ਹਨ।

ਦੂਜੇ ਸਰਬ ਭੁੱਖੀ ਜਨੌਰ, ਜਿਹਾਕੁ ਸੂਰ ਤੇ ਦਰਿਆਈ ਘੋੜਾ, ਇਨ੍ਹਾਂ ਦੇ ਪੈਰਾਂ ਵਿਚ ਚਾਰ ਚਾਰ ਉਂਗਲਾਂ ਹੁੰਦੀਆਂ ਹਨ, ਅਤੇ ਉਨ੍ਹਾਂ ਵਿਚ ਖੁਰ ਹੁੰਦੇ ਹਨ, ਸੂਰ ਦੀਆਂ ਦੋ ਉਂਗਲਾਂ ਧਰਤੀ ਪੁਰ ਟਿਕਦੀਆਂ ਹਨ, ਅਰ ਦੇਹ ਦਾ ਭਾਰ ਸਹਾਰਦੀਆਂ ਹਨ, ਪਿਛਲੀਆਂ ਦੋ ਉਂਗਲਾਂ ਉਠੀਆਂ ਰੰਹਦੀਆਂ ਹਨ॥