ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੭)

ਚੌੜੇ ਹੁੰਦੇ ਹਨ, ਉਨ੍ਹਾਂ ਦੇ ਦੰਦ ਵਡੇ ਬੀਅਰ ਹਥਣੀਆਂ ਨੂੰ ਬੀ ਹੁੰਦੇ ਹਨ, ਹਿੰਦੁਸਤਾਨ ਦੇ ਹਾਥੀਆਂ ਦੇ ਪਿਛਲੇ ਪੈਰਾਂ ਵਿੱਚ ਚਾਰ ੨ ਸੈਮ ਹੁੰਦੇ ਹਨ, ਪਰ ਅਫਰੀਕਾ ਵਾਲਿਆਂ ਦੇ ਨਿੱਕੇ ਤਿਨ ੨॥

ਸੁੰਡ ਵਾਲੇ ਜਨੌਰਾਂ ਵਿਚੋਂ ਹੁਣ ਨਿਰੇ ਹਾਥੀ ਹੀ ਲਭਦੇ ਹਨ, ਪਹਲੇ ਕਈ ਹੋਰ ਬੀ ਅਜਿਹੇ ਜਨੌਰ ਹੁੰਦੇ ਸਨ, ਏਸ਼ਿਆਈ ਰੂਸ ਵਿਚ ਇਕ ਜਨੌਰ ਦੇ ਪਿੰਜਰ ਮਿਲਦੇ ਹਨ, ਜਿਸ ਨੂੰ ਮੇਮਥ ਸਦਦੇ ਹਨ, ਇਸ ਦੇ ਦੰਦ ਹਾਥੀ ਦੇ ਦੰਦਾਂ ਨਾਲੋਂ ਬੀ ਵਡੇ ਹੁੰਦੇ ਸਨ, ਇਕ ਪਿੰਜਰ ਵਿਚੋਂ ਕੋਈ ਦਸ ਫੁਟ ਲੰਮੇ ਦੰਦ ਨਿਕਲੇ ਸਨ, ਇਕ ਹੋਰ ਤਮਾਸ਼ੇ ਦੀ ਗਲ ਸੁਣੋ, ਕਿ ਇਨ੍ਹਾਂ ਜਨੌਰਾਂ ਨੂੰ ਮੋਇਆਂ ਹਜਾਰਾਂ ਵਰੇ ਬੀਤ ਗਏ ਹਨ, ਪਰ ਬਾਜੀਆਂ ਲੋਥਾਂ ਅਜਿਹੀਆਂ ਲਝਦੀਆਂ ਹਨ ਕਿ ਉਨ੍ਹਾਂ ਪੁਰ ਮਾਸ ਵਾਲ ਅਰ ਹੋਰ ਸਭ ਕੁਝ ਸੀ, ਨਾ ਕੋਈ ਅੰਗ ਸੜਿਆ ਸੀ, ਨਾ ਕੋਈ ਗਲਿਆ ਸੀ, ਕਾਰਣ ਇਹ ਕਿ ਕਈ ਮੁਦਤਾਂ ਥੋਂ ਬਰਫ ਵਿਚ ਦਬੇ ਪਏ ਰਹੇ ਹਨ, ਅਰ ਬਰਫ ਵਿਚ ਮਾਸ ਨਹੀਂ ਸੜਦਾ, ਇਨ੍ਹਾਂ ਲੋਥਾਂ ਥਾਂ ਮਲੂਮ ਹੋਇਆ, ਕਿ ਇਹ ਜਨੌਰ ਹਾਥੀ ਨਾਲੋਂ ਬੀ ਡੀਲ ਵਿਚ ਵਡੇ ਸਨ, ਅਰ ਬਰਫ ਵਿਚ ਰਹਣ ਕਰਕੇ ਉਨ੍ਹਾਂ ਕੋਲ ਵਸਤਾਂ ਦੀ ਅਜਿਹੀਆਂ ਸਨ, ਇਨ੍ਹਾਂ