ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੪)

ਹੀ ਭੇਡਾਂ ਦੇ ਸਿਰ ਹੈ, ਦੁਧ ਦਾ ਮਖਣ ਤੇ ਪਨੀਰ ਬਣਾਉਂਦੇ ਹਨ, ਮਾਂਸ ਖਾਂਦੇ ਹਨ, ਸਮੂਰ ਗਲ ਪਾਉਂਦੇ ਹਨ, ਉੱਨ ਦੇ ਕਪੜੇ ਉਣਦੇ ਹਨ, ਭੇਡ ਬਾਹਲਿਆਂ ਦੇਸਾਂ ਵਿਚ ਲਝਦੀ ਹੈ, ਪਰ ਗਰਮ ਦੇਸਾਂ ਵਿਚ ਇਸ ਦੀ ਉੱਨ ਮੋਟੀ ਤੇ ਖਰਾਬ ਹੁੰਦੀ ਹੈ,ਅਰ ਠੰਡੇ ਦੇਸਾਂ ਵਿਚ ਮਹੀਨ ਤੇ ਕੂਲੀ, ਆਸਟ੍ਰੇਲੀਆ ਵਿਚ ਚਾਰੇ ਲਈ ਰਖਾਂ ਬਹੁਤ ਹਨ,ਇਸ ਲਈ ਭੇਡਾਂ ਦਾ ਬੀ ਹੁਲੜ ਆਇਆ ਹੋਇਆ ਹੈ, ਇਨ੍ਹਾਂ ਨੂੰ ਪਾਲਦੇ ਹਨ, ਅਰ ਹਰ ਵਰੇ ਜਹਾਜ਼ਾਂ ਦੇ ਜਹਾਜ ਉਂਨ ਦੇ ਭਰ ਕੇ ਹੋਰਨਾਂ ਦੇਸ਼ਾਂ ਵਿੱਚ ਵਪਾਰ ਲਈ ਭੇਜਦੇ ਹਨ॥

ਬਕਰੀ ਦਾ ਸਮਾਂਚਾਰ ਤੁਸੀ ਚੌਥੀ ਪੋਥੀ ਵਿੱਚ ਪੜ੍ਹ ਚੁੱਕੇ ਹੋ, ਇਸ ਵਿੱਚ ਅਰ ਭੇਡ ਵਿਚ ਇਹ ਫਰਕ ਹੈ, ਕਿ ਭੇਡ ਦੇ ਸਿਫ਼ਾਂ ਵਿਚ ਕੁੰਡਲ ਹੁੰਦੇ ਹਨ, ਅਰ ਇਸਦੇ ਸਿਝਾਂ ਵਿਚ ਨਹੀਂ ਦੂਜੇ ਇਹ ਕਿ ਬਕਰੀ ਦੀ ਦਾੜੀ ਹੁੰਦੀ ਹੈ, ਅਰ ਭੇਡ ਨਾਲੋਂ ਉਹ ਸੁਹਣੀ ਤੇ ਤਿੱਖੀ ਚੋਖੀ ਹੁੰਦੀ ਹੈ॥

ਨੀਲ ਗਊ (ਜਾਂ ਗੋਂਦਾ) ਹਰਨ ਅਰ ਗਊ ਦੇ ਨਾਲ ਰਲਦੀ ਮਿਲਦੀ ਹੈ, ਇਸ ਦੇ ਮੋਢੇ ਦੇ ਵਿਚ ਇਕ ਕੁਬ ਹੁੰਦਾ ਹੈ; ਗਿੱਚੀ ਪੁਰ ਨਿਕੀ ੨ ਕਾਲੀ ਜੱਤ ਹੁੰਦੀ ਹੈ, ਅਰ ਪਿਠ ਪੁਰ ਬੀ, ਇਸ ਦਾ ਰੰਗ ਨੀਲਾ ਜਿਹਾ ਹੁੰਦਾ ਹੈ, ਅਰ ਕੋਈ ਸਤ ਫੁੱਟ