ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੫)

ਲੰਮੀ ਹੁੰਦੀ ਹੈ, ਇਹ ਜਨੌਰ ਹਿੰਦੁਸਤਾਨ ਵਿੱਚ ਬਾਹਲੀ ਥਾਂਈ ਮਿਲਦਾ ਹੈ, ਅਰ ਹਿੰਦੁਸਤਾਨ ਤੇ ਫਾਰਸ ਦੇ ਮਝਲੇ ਦੇਸਾਂ ਵਿਚ ਵੀ ਮਿਲਦਾ ਹੈ

ਹਰਨ ਬਹੁਤ ਹੀ ਸੁੰਦਰ ਅਰ ਬਾਂਕਾ ਜਨੌਰ ਹੈ, ਇਸ ਦੀਆਂ ਅੱਖਾਂ ਅਜਿਹੀਆਂ ਮਨਮੋਹਨ ਅਤੇ ਸੁਹਣੀਆਂ ਹੁੰਦੀਆਂ ਹਨ ਕਿ ਕਵਿ ਜਨ ਇ ਦਾ ਅਲੰਕਾਰ ਬੰਨਦੇ ਹਨ, ਪਤਲੀਆਂ ੨ ਲੱਤਾਂ, ਸਿਥਾਂ ਦੀ ਬਣਤ ਵਡੀ ਅਚਰਜ, ਪਿਠ ਤੇ ਵਖੀਆਂ ਦਾ ਪੀਲੀ ਭੈ ਮਾਰਦਾ ਲਾਲ ਰੰਗ, ਢਿਡ ਚਿੱਟਾ ਦੁਧ, ਪਰ ਨਰ ਜੁਆਨ ਹੋਕੇ ਕਾਲੇ ਜਿਹੇ ਰੰਗ ਦਾ ਹੋ ਜਾਂਦਾ ਹੈ, ਇਸ ਹਸਮੁਖ ਜੰਤੁ ਦੇ ਰੰਗ ਰੂਪ ਥੋਂ ਇਸ ਦਾ ਛੈਲ ਪਣਾ ਆਪ ਥੋਂ ਆਪ ਪ੍ਰਗਟ ਹੁੰਦਾ ਹੈ, ਪਾਲੋ ਤਾਂ ਇਹ ਜੀਵ ਵਡਾ ਗਰੀਬ ਹੈ, ਆਪਣੇ ਮਾਲਕ ਦੇ ਹਥ ਪੈਰ ਵਡੇ ਪਿਆਰ ਨਾਲ ਚਟਦਾ ਹੈ, ਪਰ ਨਰ ਜਦ ਕੋਧ ਵਿਚ ਹੁੰਦਾ ਹੈ, ਤਾਂ ਸਿੰਝ ਮਾਰਦਾ ਹੈ, ਕਈ ਵਾਰੀ ਬਾਜੇ ਮਨੁਖਾਂ ਦੀਆਂ ਜਾਨਾਂ ਇਕੁਰ ਅਜਾਈਂ ਚਲੀਆਂ ਗਈਆਂ ਹਨ, ਇਸ ਦੀ ਤਿੱਖੀ ਚਾਲ ਵਡੀ ਉਘੀ ਹੈ, ਇਸਦੇ ਵੈਰੀ ਬਹੁਤ ਹਨ, ਆਦਮੀ ਗੋਲੀ ਮਾਰਦਾ ਹੈ, ਘਾਤਕ ਪਸੂ ਪਾੜ ਖਾਂਦੇ ਹਨ, ਕ੍ਰਿਪਾਲੁ ਕਰਤਾਰ ਨੇ ਇਸ ਨੂੰ ਨੱਸਣ ਦਾ ਬਲ ਇਸ ਦੇ ਬਚਾਉ ਲਈ ਬਖ਼ਸ਼ਿਆ ਹੈ, ਹਰਨ ਤੇ ਚਿੰਕਾਰਾ (ਜੋ