ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੭)

ਗਊ ਬਕਰੀ ਵਾਂਙ ਇਕੋ ਵਾਰੀ ਨਿਕਲ ਚੁਕਦੇ ਹਨ, ਪਰ ਬਾਰਾਂ ਸਿਝੇ ਦੇ ਹਰ ਵਰੇ ਨਵੇਂ ਨਿਕਲਦੇ ਹਨ, ਇਸ ਦੇ ਸਿਝਾਂ ਪੁਰ ਸਾਖਾਂ ਹੁੰਦੀਆਂ ਹਨ, ਅਰ ਓਹ ਵਡੇ ਫੈਲਰੇ ਹੋਏ ਤੇ ਵਡੇ ੨ ਹੁੰਦੇ ਹਨ

ਹਿੰਦੁਸਤਾਨ ਵਿਚ ਕਈ ਪ੍ਰਕਾਰ ਦੇ ਜਨੌਰ ਹਨ, ਜੋ ਬਾਰਾਂ ਸਿਝੇ ਨਾਲ ਮਿਲਦੇ ਹਨ, ਅਤੇ ਜਿਨ੍ਹਾਂ ਦੇ ਸਿਝ ਵਰੇ ਦੇ ਵਰੇ ਨਵੇਂ ਨਿਕਲਦੇ ਹਨ, ਇਨ੍ਹਾਂ ਵਿਚੋਂ ਸਾਬਰ, ਚੀਤਲ ਤੇ ਪਾੜਾ ਵਡੇ ਉਘੇ ਹਨ, ਯੂਰਪੀ ਰੂਸ ਵਿਚ ਇਕ ਬਾਰਾਂ ਸਿਝੇ ਵਰਗਾ ਜਨੌਰ ਹੈ, ਜਿਸ ਨੂੰ ਹੇਂਡੀਅਰ ਆਖਦੇ ਹਨ, ਇਸਦੀ ਡੀਲ ਖੋਤੇ ਜਿਡੀ ਹੁੰਦੀ ਹੈ, ਅਰ ਗਿੱਚੀ ਪੁਰ ਵਾਲ ਹੁੰਦੇ ਹਨ, ਇਨ੍ਹਾਂ ਨੂੰ ਓਹ ਬਹੁਤ ਪਾਲਦੇ ਹਨ, ਬਰਫ ਦੇ ਦਿਨਾਂ ਵਿਚ ਜਦ ਗੱਡੀ ਥੱਗੀ ਕੁਝ ਨਹੀਂ ਚਲ ਸਕਦੀ, ਤਾਂ ਇਨ੍ਹਾਂ ਨੂੰ ਇਕ ਪ੍ਰਕਾਰ ਦੀ ਬਿਨ ਪਿੰਜੀ ਗੱਡੀ ਅਗੇ ਜਾਂਦੇ ਹਨ, ਇਹ ਬਹੁਤ ਦੌੜਦਾ ਹੈ, ਉਥੋਂ ਦੇ ਲੋਕ ਇਸ ਦਾ ਦੁਧ ਪੀਂਦੇ ਹਨ, ਮਾਂਸ ਖਾਂਦੇ ਹਨ, ਖੱਲ ਦੇ ਬਸਤ੍ਰ ਬਣਾਉਂਦੇ ਹਨ, ਗੱਲ ਕਾਹਦੀ ਜਿਸ ਤਰ੍ਹਾਂ ਰੇਤਲੇ ਦੇਸ਼ਾਂ ਵਿੱਚ ਲੋਕ ਉਠ ਥੋਂ ਕੰਮ ਲੈਂਦੇ ਹਨ, ਉਸ ਤਰ੍ਹਾਂ ਬਰਫ਼ਾਨੀ ਦੇਸਾਂ ਵਿੱਚ ਰੇਡੀਅਰ ਕੰਮ ਆਉਂਦਾ