ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੦੮)

ਜਰਾਫਾ ਵਡਾ ਸੁਹਣਾ ਜੰਤੂ ਹੈ, ਕੁਝ ਊਠ ਔਰ ਕੁਝ ! ਬਾਰਾਂ ਸਿਝੇ ਨਾਲ ਮਿਲਦਾ ਹੈ, ਡੀਲ ਦੀ ਉਚਾਈ ਦੁਨੀਆਂ ਦੇ ਸਾਰੇ ਜਨੌਰਾਂ ਨਾਲੋਂ ਵਧਕੇ ਹੈ, ਖੁਰ ਥੋਂ ਸਿਝ ਤੀਕ ੧੫ ਫੁਟ ਥੋਂ ੧੮ ਫੁਟ ਤਕ ਉੱਚਾ ਹੈ, ਇਸ ਦੀਆਂ ਅਗਲੀਆਂ ਟੰਗਾਂ ਰਤਾ ਲੰਮੀਆਂ ਹੁੰਦੀਆਂ ਹਨ, ਅਰ ਪਿਛਲੀਆਂ ਰਤਾ ਕੱਸੀਆਂ, ਰੰਗ ਲਾਲ ਜਿਹਾ ਹੁੰਦਾ ਹੈ, ਇਸ ਪੁਰ ਚਿਤੇ ਵਾਂਝੂ ਮੁੰਦਰ ਟਿਮਕਣੇ ਹੁੰਦੇ ਹਨ, ਪਰ ਟੰਗਾਂ ਤੇ ਢਿਡ ਦਾ ਰੰਗ ਚਿੱਟਾ ਹੁੰਦਾ ਹੈ, ਗਿੱਚੀ ਉਠ ਵਾਂਝੂ ਲੰਮੀ, ਅੱਖਾਂ ਵਡੀਆਂ ੨ ਤੇ ਰਸੀਲੀਆਂ, ਸਿਰ ਨਿੱਕਾ ਜਿਹਾ ਇਸ ਪੁਰ ਦੋ ਸਿਝ ਹੁੰਦੇ ਹਨ, ਪਰ ਇਸਦੇ ਸਿਝ ਹੋਰ ਸਿਝ ਵਾਲੇ ਜੀਵਾਂ ਵਰਗੇ ਨਹੀਂ ਹੁੰਦੇ, ਸਗੋਂ ਇਉਂ ਜਾਪਦਾ ਹੈ ਕਿ ਸਿਰ ਦੀਆਂ ਹਡੀਆਂ ਹੀ ਕੋਈ ਤਿਨ ਫੁਟ ਉਭਰੀਆਂ ਹੋਈਆਂ ਹਨ, ਅਰ ਇਨ੍ਹਾਂ ਪੁਰ ਖਲੋਵੇਂ ਵਾਲ ਹੁੰਦੇ ਹਨ, ਗਿੱਚੀ ਉੱਚੀ ਹੋਣ ਕਰਕੇ ਬ੍ਰਿਛਾਂ ਵਿੱਚੋਂ ਕੁਮਲੀਆਂ ਤੋੜ ੨ ਖਾਂਦਾ ਹੈ, ਜੀਭ ਲੰਮੀ ਹੁੰਦੀ ਹੈ, ਭਈ ਬ੍ਰਿਛਾਂ ਦੇ ਪੜ੍ਹ ਚੰਗੀ ਤਰ੍ਹਾਂ ਅੰਦਰ ਲੈ ਜਾ ਸਕੇ, ਦੇਖਣ ਨੂੰ ਏਹ ਜਨੌਰ ਵਡਾ ਸੁੰਦਰ ਜਾਪਦਾ ਹੈ, ਪਰ ਅਗਲੀਆਂ ਵੰਗਾਂ ਵਡੀਆਂ ਹੋਣ ਕਰਕੇ ਜਦ ਤੁਰਦਾ ਹੈ ਤਾਂ ਕੋਝਾ ਲਗਦਾ ਹੈ, ਪਰ ਸਮੇਂ ਸੇਤੀ ਨਸਦਾ ਬਹੁਤ ਹੈ, ਤਿੱਖੇ ਥੋਂ ਤਿੱਖਾ ਘੋੜਾ ਭੀ ਇਸ ਦਾ ਪਿਛਾ ਨਹੀਂ ਕਰ ਸਕਦਾ, ਏਹ