ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੨੧)

ਨ੍ਹਾਉਣਾ ਇਸਨੂੰ ਬਹੁਤ ਭਾਉਂਦਾ ਹੈ, ਸੂਰ ਵਾਝੁ ਬੂਥੀ ਸਦਾ ਹੇਠ ਨੂੰ ਰੱਖਦਾ ਹੈ, ਇਸ ਦੀ ਕੁਢਬੀ ਦੇਹ ਅਰ ਛੋਟੀ ੨ ਗਾਂ ਚੋਂ ਪ੍ਰਗਟ ਹੈ, ਕਿ ਇਸਦੀ ਚਾਲ ਮੱਠੀ ਹੈ, ਇਹ ਪਸੂ ਕਿਸੇ ਨੂੰ ਕੁਝ ਨਹੀਂ ਕੰਹਦਾ, ਪਰ ਜੇ ਛੇੜੋ ਤਾਂ ਚੰਗੀ ਤਰ੍ਹਾਂ ਖਬਰ ਲੈਂਦਾ ਹੈ, ਫਿੱਟੇ ਹੋਏ ਗੈਂਡੇ ਥੋਂ ਰਥ ਬਚਾਏ, ਵੈਰੀਆਂ ਪੁਰ ਵਡੇ ਹਰ ਨਾਲ ਪੈਂਦਾ ਹੈ, ਜੇ ਕਾਬੂ ਵਿੱਚ ਆ ਜਾਣ ਤਾਂ ਸਿਝ ਨਾਲ ਉਸ ਨੂੰ ਪਾੜ ਸੁੱਟਦਾ ਹੈ, ਇਸ ਦੇ ਬਲ ਨੂੰ ਤੁਸੀ ਇਉਂ ਸਮਝ ਸਕਦੇ ਹੋ, ਕਿ ਪਾਤਸ਼ਾਹਾਂ ਦੇ ਸਮੇਂ ਸਿਖਾਏ ਹੋਏ ਗੈਂਡੇ ਤੇ ਹਾਥੀ ਦੀ ਲੜਾਈ ਕਰਾਉਂਦੇ ਸਨ, ਅਰ ਗੈਂਡਾ ਹੀ ਬਾਹਲਾ ਜਿੱਤ ਪਾਉਂਦਾ ਸੀ, ਈਸ਼ਰ ਨੇ ਕਿਡੀ ਕ੍ਰਿਪਾ ਕੀਤੀ ਹੈ ਕਿ ਇਸ ਨੂੰ ਸ਼ੇਰ ਵਾਝੂ ਘਾਤਕ ਨਹੀਂ ਬਣਾਇਆ, ਨਹੀਂ ਤਾਂ ਹਨੇਰ ਲੈ ਆਉਂਦਾ॥

ਪਹਲੇ ਇਹ ਜਨੌਰ ਪਛਮੋਤਰੀ ਦੇਸ਼ ਦੇ ਜੰਗਲਾਂ ਅਰ ਸਿੰਧ ਨਦੀ ਦੇ ਕੰਢੇ ਪੁਰ ਬੀ ਮਿਲਦਾ ਸੀ, ਪਰ ਹੁਣ ਹਿਮਾਲਾ ਪਰਬਤ ਦੀ ਤਰਾਈ ਥੋਂ ਲੈਕੇ ਭੂਟਾਨ ਤਕ, ਅਰ ਅਸਾਮ ਵਿੱਚ ਮਿਲਦਾ ਹੈ, ਸੁੰਦਰ ਬਨ ਵਿਚ ਬੀ ਗੈਂਡੇ ਮਿਲਦੇ ਹਨ, ਪਰ ਏਹ ਸਤ ਫੁਟ ਲੰਮੇ ਅਰ ਕੋਈ ਸਾਡੇ ਤਿੰਨ ਫੁੱਟ ਉੱਚੇ ਹੁੰਦੇ ਹਨ, ਬਰਮਾ, ਸਮਾਟਰਾ, ਅਰ ਜਾਵਾ ਵਿੱਚ ਗੈਂਡੇ ਇਸੇ ਪ੍ਰਕਾਰ ਦੇ ਮਿਲਦੇ ਹਨ, ਅਫਰੀਕਾ ਵਿੱਚ ਬੀ ਕਈ ਭਾਂਤਾਂ ਮਿਲਦੀਆਂ