ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੦)

ਮੁੜਿਆ ਹੋਇਆ, ਜਿੰਨਾਂ ਜੜ੍ਹ ਦੇ ਕੋਲ ਘੇਰੇ ਵਿਚ ਹੈ, ਉੱਨ ਹੀ ਲੰਮਾ ਬੀ ਹੈ, ਕਦੀ ੨ ਦੋ ਫੁਟ ਲੰਮਾ ਹੁੰਦਾ ਹੈ, ਇਸਦੇ ਹੋਠ ਨੂੰ ਵੇਖੋ ਉਪਰਲਾ ਹੋਠ ਲਚਕਦਾਰ ਅਰ ਬਾਹਰ ਨੂੰ ਨਿਕਲਿ ਆ ਹੋਇਆ ਹੈ, ਕਿੰਉ ਜੋ ਚੰਗੀ ਤਰ੍ਹਾਂ ਮੁੜ ਤੁੜ ਸਕਦਾ ਹੈ। ਇੱਕ ਨਿੱਕੀ ਜਿਹੀ ਸੁੰਡ ਦਾ ਕੰਮ ਦਿੰਦਾ ਹੈ, ਲੱਤਾਂ ਬਹੁਤ ਨਿੱਕੀ ਆਂ ੨ ਮੋਟੀਆਂ ਤੇ ਤਕੜੀਆਂ ਹਨ, ਪੈਰ ਚੌੜੇ ਹਨ, ਅਰ ਹਰੇਕ ਪੈਰ ਵਿੱਚ ਤਿੰਨ ਵਡੇ ੨ ਸੁੰਮ ਹਨ, ਪੂਛ ਪਤਲੀ ਤੇ ਅੰਤ ਪੁਰ ਚੌੜੀ ਹੈ, ਅਰ ਇਸ ਦੇ ਦੁਹੀਂ ਪਾਸੀਂ ਕਾਲੇ ਵਾਲ ਹਨ।

ਸਿੰਙ ਨਾਲੋਂ ਬੀ ਅਚਰਜ ਇਸ ਦੀ ਖੁੱਲ ਹੈ, ਦੇਖੋ ਗੱਚੀ ਦੇ ਕੋਲ ਕਿਹੀਆਂ ਤੈਹਾਂ ਹਨ, ਇੱਕ ਤੈਹ ਮੋਢੇ ਥਾਂ ਅਗ ਲੀਆਂ ਟੰਗਾਂ ਤੀਕ, ਦੂਜੀ ਪਿਠ ਦੇ ਪਿਛਲੇ ਭਾਗ ਥੋਂ ਪੱਟੀ ਤੀਕ ਫੈਲੀ ਹੋਈ ਹੈ, ਸ਼ੇਰ ਦੇ ਪੰਜੇ, ਤਲਵਾਰ ਦੀ ਧਾਰ, ਸਿੱਕੇ ਦੀ ਗੋਲੀ ਇਸ ਨੂੰ ਨਹੀਂ ਪੋਂਹਦੀ, ਇਸ ਨੂੰ ਲੋਹੇ ਦੀ ਗੋਲੀ ਨਾਲ ਮਾਰਦੇ ਹਨ, ਖੱਲ ਡਾਢੀ ਕਰੜੀ ਹੁੰਦੀ ਹੈ, ਡੂਢ ਇੰਚ ਦੇ ਲਗ ਭਗ ਮੋਟੀ, ਵਾਲਾਂ ਦਾ ਨਾਉਂ ਬੀ ਨਹੀਂ, ਦਾਣੇ ਦਾਰ ਤੇ ਦਾਣੇ ਬੀ ਪੈਸੇ ਜਿਡੇ ਚੌੜੇ॥

ਗੈਂਡਾ ਘਾਹ ਦੇ ਜੰਗਲਾਂ ਵਿਚ ਰੰਹਦਾ ਹੈ, ਅਰ ਝੀਲਾਂ ਤੇ ਨਦੀਆਂ ਦੇ ਕੰਢੇ ਖੋਬਣਾ ਵਿਚ ਰਿਨਾ ਤੇ ਪਾਣੀ ਵਿਚ