ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੯)

ਅਤੇ ਮਨੁਖ ਉਨ੍ਹਾਂ ਦੀ ਟਹਲ ਵਿਚ ਲਗ ਰਹੇ ਹਨ, ਰਤਾ ਉਸ ਜਨੌਰ ਨੂੰ ਵੇਖਣਾ, ਜੋ ਹਾਥੀ ਵਾਲੂ ਸੰਗਲਾਂ ਨਾਲ ਕੜਿਆ ਹੋਇਆ ਹੈ, ਕਿਹਾ ਹੀ ਕੁਢਬਾ ਤੇ ਬਿਡੌਲ ਹੈ, ਜਾਣਦੇ ਹੋ ਇਸ ਨੂੰ ਕੀ ਕੰਹਦੇ ਹਨ? ਇਹ ਗੈਂਡਾ ਹੈ॥

ਧਿਆਨ ਨਾਲ ਦੇਖੋਗੇ ਤਾਂ ਮਲੂਮ ਹੋ ਜਾਵੇਗਾ ਕਿ ਉਹ ਪੰਜ ਫੁਟ ਦੇ ਲਗਭਗ ਉੱਚਾ, ਅਰ ਨੱਕ ਦੇ ਸਿਰੇ ਥੋਂ ਪੂਛ ਦੀ ਜੜ੍ਹ ਤੀਕ ਨੌਂ ਦਸ ਫੁਟ ਦੇ ਲਗ ਭਗ ਲੰਮਾ ਹੋਊ, ਅਰ ਸਰੀਰ ਦਾ ਘੇਰਾ ਬੀ ਲੰਮਾਣ ਨਾਲੋਂ ਕੁਝ ਘਟ ਨਹੀਂ, ਪਰ ਕਈ ਗੈਂਡੇ ੧੨ ਫੁਟ ਲੰਮੇ ਬੀ ਹੁੰਦੇ ਹਨ, ਇਸ ਦਾ ਰੰਗ ਮਿੱਟੀ ਜਿਹਾ ਭੂਰਾ ਹੁੰਦਾ ਹੈ, ਸਿਰ ਵਡਾ, ਕੰਨ ਖੜੇ ਤੇ ਨੋਕ ਦਾਰ, ਅੱਖਾਂ ਨਿੱਕੀਆਂ ੨ ਤੇ ਅਧੀਆਂ ਮੀਟੀਆਂ ਹੋਈਆਂ, ਇਸ ਦੀ ਦ੍ਰਿਸ਼ਟਿ ਤਿੱਖੀ ਨਹੀਂ ਹੁੰਦੀ, ਸਗੋਂ ਠੀਕ ਸਾਮਣੇ ਦੀ ਵਸਤ ਨੂੰ ਬੀ ਨਹੀਂ ਦੇਖ ਸਕਦਾ ਹਾਂ ਸਬਦ ਨੂੰ ਸੁਣਦਾ ਤੇ ਬੂ ਨੂੰ ਸੰਘਦਾ ਹੈ, ਆਦਮੀ ਅਰ ਜਨੌਰ ਨੂੰ ਝਟ ਮਲੂਮ ਕਰ ਲੈਂਦਾ ਹੈ, ਅਤੇ ਜਦ ਤੀਕ ਉਹ ਦੂਰ ਨਾ ਚਲਿਆ ਜਾਵੇ ਬ੍ਰਿਛਾਂ ਦੇ, ਓਹਲੇ ਲੁਕਿਆ ਰੰਹਦਾ ਹੈ॥

ਇਹ ਵੇਖੋ ਇਸ ਦੇ ਮੱਥੇ ਪੁਰ ਕੀ ਹੈ, ਨੱਕੋਂ ਰਤਾਕੁ॥ ਉਪਰ ਇੱਕ ਸਿਙ ਹੈ, ਨਿੱਗਰ, ਤਿੱਖਾ, ਨੋਕਦਾਰ, ਤੇ ਰਤਾ