ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੮)

ਗਿਝ ਸਕਦਾ ਹੈ; ਹਾਂ ਕਈ ਛੇਤੀ ਗਿਝ ਜਾਂਦੇ ਹਨ, ਕਈਆਂ ਦੇ ਗਿਝਾਉਣ ਵਿਚ ਔਖ ਹੁੰਦਾ ਹੈ, ਕੁਝ ਵਰ੍ਹੇ ਬੀਤੇ ਹਨ ਕਿ ਲੰਡਨ ਦੇ ਚਿੜੀ ਘਰ ਵਿੱਚ ਇੱਕ ਸ਼ੈਬਰਿਆਂਦਾ ਜੋੜਾ ਅਜਿਹਾ ਸਿਖਾਇਆ ਗਿਆ ਸੀ, ਕਿ ਅਸੀਲ ਘੋੜਿ ਵਾਂਝੂ ਵਡੀ ਸਹਿਜ ਨਾਲ ਬੱਗੀ ਖਿੱਚਦਾ ਸੀ, ਅਰ ਇੱਕ ਤਾਂ ਅਜਿਹਾ ਗਰੀਬ ਹੋ ਗਿਆ ਸੀ, ਕਿ ਸਈਸ ਇੱਕ ਪੈਸਾ ਲੈਕੇ ਬਾਲਾਂ ਨੂੰ ਉਸ ਦੀ ਪਿੱਠ ਪੂਰ ਚੜ੍ਹਾ ਕੇ ਇਕ ਦੋ ਫੇਰੀਆਂ ਦੇਂਦਾ ਹੁੰਦਾ ਸੀ॥

ਗੈਂਡਾ

ਅੱਜ ਰਾਜੇ ਦੀ ਸੈਨਾ ਸ਼ਹਿਰ ਦੇ ਬਾਹਰ ਆਕੇ ਉਤਰੀ ਹੈ, ਆਓ ਸੈਲ ਕਰਨ ਚੱਲੀਏ, ਦੇਖੋ ਥਾਓਂ ਥਾਈਂ ਤੰਬੂ ਤੇ ਕਨਾਤਾਂ ਲਗੀਆਂ ਹੋਈਆਂ ਹਨ, ਅਰ ਵਿੱਚ ਦੀ ਚੌੜੇ ੨ ਰਸਤੇ ਬਜਾਰ ਵਾਧੂ ਤੁਰਨ ਫਿਰਨ ਲਈ ਛੱਡ ਦਿੱਤੇ ਹਨ, ਸਿਪਾਹੀ ਕਮਰਾਂ ਖੋਲ ਕੇ ਹਰੇ ੨ ਘਾਹ ਪੁਰ ਅਰਾਮ ਕਰਨ ਲਈ ਲੇਟ ਗਏ ਹਨ, ਜਾਂ ਖਾਣ ਪੀਣ ਦੇ ਆਹਰ ਲਈ ਚੁੱਲ੍ਹੇ ਚੌਂਕੇ ਬਣਾ ਰਹੇ ਹਨ॥

ਇੱਕ ਪਾਸੇ ਸ਼ਿਕਾਰੀ ਤੇ ਅਸਵਾਰੀ ਦੇ ਜਨੌਰ ਬਧੇ ਹਨ, ਸ਼ਿਕਾਰੀ ਕੁੱਤੇ, ਚਿਤੇ, ਬਾਜ਼, ਜੁਰੇ, ਹਾਥੀ, ਘੋੜੇ ਆਦਿਕ,