ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੭)

ਮੇ ਸਾਰੇ ਰਲ ਕੇ ਟਾਕਰਾ ਕਰਦੇ ਹਨ ਔਰ ਅਜਿਹੇ ਦੰਦ ਤੇ ਦੁਲੱਤੇ ਚਲਾਉਂਦੇ ਹਨ ਕਿ ਵੈਰੀ ਦੀਆਂ ਦਸੀਆਂ ਤੀਕ ਉਣ ਦਿੰਦੇ ਹਨ, ਏਹ ਹਿਣਕਦੇ ਹਨ ਤਾਂ ਆਵਾਜ ਡਾਢੀ ਕਰੜੀ ਨਿਕਲਦੀ ਹੈ॥

ਜੈਬਰੇ ਦੋ ਪਰਕਾਰ ਦੇ ਹਨ, ਪਹਾੜੀ ਜੈਬਰਾ ਤੇ ਬਰਚਲ ਜੈਬਰਾ, ਪਹਿਲੀ ਭਾਂਤ ਔਖੇ ਪਹਾੜਾਂ ਵਿਚ ਰਹਿੰਦੀ ਹੈ ਇਨ੍ਹਾਂ ਦਾ ਰੰਗ ਚਿੱਟਾ ਹੁੰਦਾ ਹੈ ਔਰ ਉਸ ਪੁਰ ਕਾਲੇ ਰੰਗ ਦੇ ਚਿਤ ਹੁੰਦੇ ਹਨ, ਪਰ ਢਿਡ ਪੁਰ ਨਹੀ ਹੁੰਦੇ, ਏਹ ਡਾਢੇ ਹੀ ਸੁੰਦਰ ਹੁੰਦੇ ਹਨ, ਪਰ ਵਡੇ ਜੰਗਲੀ ਹਨ, ਉੱਚੇ ਪਰਬਤ ਤੇ ਡਰਾਉਣੀਆਂ ਘਾਟੀਆਂ ਪੁਰ ਚਰਦੇ ਹਨ, ਅਰ ਉੱਚੀ ਥਾਂ ਤੋਂ ਇੱਕ ਦੋ ਰਾਖੇ ਸਦਾ ਦੇਖਦੇ ਰਹਿੰਦੇ ਹਨ, ਜਦ ਕਿਸੇ ਪੁਰ ਨਜ਼ਰ ਪਈ ਤਾਂ ਅਯੜਾਂ ਦੇ ਅਯਤ ਪਤ੍ਰਾ ਵਾਚ ਗਏ॥

ਬਰਲ ਜ਼ੈਬਰਾ ਮਦਾਨਾਂ ਵਿਚ ਰਹਿੰਦਾ ਹੈ, ਇਸਦੀਆਂ ਟੰਗਾਂ ਪੁਰ ਚਿਤ੍ਰ ਨਹੀਂ ਹੁੰਦੇ ਸਗੋਂ ਇਦਾ ਰੰਗ ਚਿੱਟਾ ਹੁੰਦਾ ਹੈ, ਬਾਕੀ ਸਰੀਰ ਦਾ ਭੂਰਾ, ਅਰ ਉਸ ਪੁਰ ਕਾਲੇ ਜਾਂ ਭੂਰੇ ਰੰਗ ਦੇ ਚਿਤ੍ਰ ਹੁੰਦੇ ਹਨ।।

ਪਹਿਲੇ ਲੋਕਾਂ ਦਾ ਖਿਆਲ ਸੀ ਕਿ ਸ਼ੈਬਰਾ ਗਿੱਝ ਨਹੀਂ ਸਕਦਾ, ਪਰ ਚੇਤੇ ਰਖੋ ਹਰ ਘਾਹ ਖਾਣ ਵਾਲਾ ਜਨੌਰ