ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੬)

ਜੈਬਰਾ

ਦੱਖਣੀ ਅਫਰੀਕਾ ਵਿਚ ਹੁੰਦਾ ਹੈ; ਡੀਲ ਘੋੜੇ ਤੇ ਖੋਤੇ ਦੇ ਵਿਚਕਾਰ, ਅਰ ਕੁਝ ੨ ਦੋਹਾਂ ਨਾਲ ਮਿਲਦਾ ਹੈ, ਰੰਗ ਰੂਪ ਵਿਚ ਵਡਾ ਛੈਲਾ ਹੁੰਦਾ ਹੈ, ਬਾਜੇ ਮਨੁੱਖ ਆਖਦੇ ਹਨ, ਕਿ ਇਸ ਜਿਹਾ ਸੁੰਦਰ ਦੁਨੀਆਂ ਪੁਰ ਹੋਰ ਕੋਈ ਜਨੌਰ ਨਹੀ ਹੈ, ਘੋੜੇ ਵਰਗੀ ਬਾਂਕੀ ਸੂਰਤ, ਨਾਲ ਹਰਨ ਵਰਗੀ ਫੁਰਤੀ ਇਸ ਵਿਚ ਹੁੰਦੀ ਹੈ, ਦੇਹ ਪੁਰ ਚਿਤ ਹੁੰਦੇ ਹਨ, ਪਰਲੀਆਂ ੨ ਤੇ ਇੱਕੋ ਜਿਹੀਆਂ, ਚੀਕਣੇ ੨ ਨਿਕੇ ੨ ਵਾਲ ਅਰ ਏਹ ਚਮਕੀਲੀਆਂ ਧਾਰੀਆਂ, ਨਿਰੀਆਂ ਅਜਿਹੀਆਂ ਮਲੂਮ ਹੁੰਦੀਆਂ ਹਨ, ਕਿ ਜਿਹੀ ਮਖਮਲ, ਸਿਰ ਵਡਾ ਢਬਦਾਰ ਹੁੰਦਾ ਹੈ, ਅਰ ਅਖਾਂ ਥੋਂ ਚਤੁਰਾਈ ਝਲਕਦੀ ਹੈ, ਵੰਗਾਂ ਪਤਲੀਆਂ ਦੇ ਅਰ ਖੁਰ ਡਾਢੇ ਕਰੜੇ ਹੁੰਦੇ ਹਨ, ਘੋੜੇ ਵਾਂਙ ਇਸ ਦੀ ਜਿੱਤ ਹੁੰਦੀ ਹੈ, ਅਰ ਵਾਲ ਨਿੱਕੇ ਤੇ ਖੜੇ, ਪੁਛ ਖੋਤੇ ਵਰਗੀ, ਪਰ ਉਸਦੇ ਛੇਕੜ ਪੁਰ ਵਾਲਾਂ ਦਾ ਗੁੱਛਾ!!

ਏਹ ਜਨੌਰ ਅਯਡਾਂ ਵਿਚ ਰਹਿੰਦੇ ਹਨ, ਅਰ ਏਹ ਗੱਲ ਤੁਸੀ ਜਾਣਦੇ ਹੀ ਹੋ, ਕਿ ਏਕੇ ਵਿਚ ਵਡਾ ਹੁੰਦਾ ਹੈ; ਇਨ੍ਹਾਂ ਪੂਰਬੀ ਕੈਰੀ ਔਖਾ ਹੀ ਵਸ ਪਾਉਂਦਾ ਹੈ, ਭੌਜਲ ਦੇਸ