ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੧੫)

ਈ ਜਾ ਸਕਦੀ ਹੈ, ਇਸ ਦੇ ਕੋਟੜੇ ਬਣਦੇ ਹਨ, ਦੰਦ ਬੀ ਹਾਥੀ ਦੰਦ ਵਾਂਝੂ ਵਡ ਮੁੱਲੇ ਤੇ ਚੰਗੇ ਹੁੰਦੇ ਹਨ॥

ਨਿੱਗਰ ਖੁਰ ਵਾਲੇ ਜਨੌਰ

ਨਿੱਗਰ ਖੁਰ ਵਾਲੇ ਓਹ ਪਸੂ ਹਨ, ਜਿਨਾਂ ਦੇ ਹਰ ਪੈਰ ਵਿਚ ਇਕ ਇਕ ਖੁਰ ਹੁੰਦਾ ਹੈ, ਅਰ ਓਹ ਗਊ ਬੇਲ ਦੇ ਖੁਰਾਂ ਵਾਂਙ ਵਿਚੋਂ ਚੀਰਿਆ ਹੋਇਆ ਨਹੀਂ ਹੁੰਦਾ ਹੈ ਇਸ ਭਾਂਤ ਵਿਚ ਘੋੜਾ, ਖੋਤਾ ਤੇ ਜ਼ੈਬਰਾ ਹਨ, ਘੋੜੇ ਤੇ ਖੋਤੇ ਦਾ ਹਾਲ ਤੁਸੀ ਪੜ ਚੁਕੇ ਹੋ, ਇਨ੍ਹਾਂ ਦੋਹਾਂ ਦੇ ਮੇਲ ਥੋਂ ਖੱਚਰ ਹੁੰਦੀ ਹੈ ਇਹ ਜਨੌਰ ਵਡੇ ਕੰਮਦਾ ਹੈ, ਬਹੁਧਾ ਪਹਾੜੀ ਇਲਾਕਿਆਂ ਵਿਚ ਕੰਮ ਦਿੰਦਾ ਹੈ, ਖੋਤੇ ਨਾਲੋਂ ਵਧੀਕ ਬਲੀ ਹੈ, ਅਰ ਜਿਥੇ ਘੋੜਾ ਨਹੀਂ ਜਾ ਸਕਦਾ, ਉਥੇ ਇਹੋ ਹੀ ਭਾਰ ਲੈ ਜਾਂਦਾ ਹੈ, ਵਡਾ ਮਿਹਨਤੀ ਹੁੰਦਾ ਹੈ, ਪਹਾੜੀ ਤੋਪਖਾਨਿਆਂ ਵਿਚ ਖੱਚਰ ਹੀ ਕੰਮ ਦਿੰਦੀ ਹੈ, ਛੋਟੀਆਂ ੨ ਤੋਪਾਂ ਇਨ੍ਹਾਂ ਦੀ ਪਿਠ ਪੁਰ ਰਖਦੇ ਹਨ, ਅਰ ਜਿੱਥੇ ਚਾਹੁੰਣ ਪਰਬਤ ਪਰ ਤੋਪਖਾਨਾ ਲੈ ਜਾਂਦੇ ਹਨ, ਕਈ ਖੱਚਰਾਂ ਦੇਖਣ ਵਿਚ ਬੀ ਸੋਹਣੀਆਂ ਹੁੰਦੀਆਂ ਹਨ, ਅਰ। ਮੁੱਲ ਵੀ ਬਹੁਤ ਪਾਉਂਦੀਆਂ ਹਨ, ਇਕ ੨ ਖੱਚਰ ਦੋ ਦੋ ਸੌ ਢਾਈ ਢਾਈ ਸੌ ਨੂੰ ਵਿਕਦੀ ਹੈ॥