ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੧੪)

ਕਿ ਵਡਾ ਘਾਤਕ ਪਸੂ ਹੈ, ਪਰ ਨਹੀਂ ਬਿਨਾ ਛੇੜੇ ਕਿਸੇ ਦਾ ਵਾਲ ਵਿੰਗਾ ਨਹੀਂ ਕਰਦਾ, ਜਿਨ੍ਹਾਂ ਦੰਦਾਂ ਥੋਂ ਤੁਸੀ ਡਰਦੇ ਹੋ, ਓਹ ਬਨਾਸਪਤਿ ਚਰਨ ਵਾਸਤੇ ਹਨ, ਹਾਂ ਨੇਜਾ ਜਾਂ ਬੰਦੂਕ ਦੀ ਗੋਲੀ ਖਾਕੇ ਇਸ ਨੂੰ ਉਹ ਗੁੱਸਾ ਆਉਂਦਾ ਹੈ, ਕਿ ਰਬ ਬਚਾਏ, ਪਟੜੇ ਮਰੋੜ ਸਿੱਟਦਾ ਹੈ, ਅਰ ਬੇੜੀਆਂ ਨੂੰ ਚੀਣਾ ੨ ਕਰ ਦਿੰਦਾ ਹੈ॥

ਇਹ ਜੰਤੂ ਪਾਣੀ ਵਿਚ ਰਹਿਣਾ ਬਹੁਤ ਪਸਿੰਦ ਕਰਦਾ ਹੈ, ਸਾਰਾ ਦਿਨ ਪਾਣੀ ਵਿਚ ਤਰਦਾ ਰਹਿੰਦਾ ਹੈ, ਹਾਥੀ ਵਾਂਝੂ ਜਦ ਚਾਹੁੰਦਾ ਹੈ, ਦੁਬੀ ਮਾਰ ਜਾਂਦਾ ਹੈ, ਅਰ ਕਿੰਨਾਂ ੨ ਚਿਰ ਪਾਣੀ ਵਿਚ ਰਹਿੰਦਾ ਹੈ, ਖਾਣ ਦਾ ਅਲੱਖ ਲੇਖਾ ਹੈ, ਇਕ ਇਕ ਦਰਿਆਈ ਘੋੜਾ ਮਨ ਮਨ ਡੇਢ ਡੇਢ ਮਨ ਚਾਰਾ ਖਾ ਜਾਂਦਾ ਹੈ, ਇਸ ਪੁਰ ਹੋਰ ਕਹਰ ਕਰਦੇ ਹਨ, ਕਿ ਕਈ ੨ ਕਠੇ ਹੋਕੇ ਜਾਂਦੇ ਹਨ, ਜਿਸ ਖੇਤ ਪਰ ਪਏ, ਉਸਦੀ ਸਤਿਆ ਨਾਸ ਕਰ ਦਿੱਤੀ, ਇਕ ਤਾਂ ਖਾਣ ਨੂੰ ਸ਼ੇਰ ਦੂਜੇ ਖਾਣ ਨਾਲੋ ਦੂਣਾਂ ਪੈਰਾਂ ਹੇਠ ਮਧੋਲ ਸਿਟਦੇ ਹਨ॥

ਦਰਿਆਈ ਘੋੜੇ ਦੀ ਖੱਲ ਵਡੀ ਕਰੜੀ ਹੁੰਦੀ ਹੈ, ਸਿੱਕੇ ਦੀ ਗੋਲੀ ਇਸ ਨੂੰ ਕੁਜ ਨਹੀ ਹੁੰਦੀ, ਲੋਹੇ ਦੀ ਗੋਲੀ ਨਾਲ ਇਸਦਾ ਕੰਘਾ ਕਰਦੇ ਹਨ, ਇਸ ਦੀ ਖੱਲ ਬਹੁਤ ਕਮਾ