ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੩)

ਦਰਿਆਈ ਘੋੜਾ

ਅਫ੍ਰੀਕਾ ਦੇ ਕਈ ਦੇਸ਼ਾਂ ਵਿਚ ਲਝਦਾ ਹੈ, ਇਹ ਵਡਾ ਅਚਰਜ ਜਨੌਰ ਹੈ, ਉਚਾਈ ਵਿਚ ਪੰਜ ਫੁਟ ਤੋਂ ਵਧੀਕ ਨਹੀਂ ਹੁੰਦਾ, ਹਾਂ ਲੰਮਾਂ ਕੋਈ ਪੰਦਾਂ ਫੁਟ ਹੁੰਦਾ ਹੈ, ਅਰ ਦੇਹ ਅਜਿਹੀ ਭਾਰੀ ਹੁੰਦੀ ਹੈ, ਕਿ ਮੋਟੇ ਥੋਂ ਮੋਟੇ ਮਹੇਂ ਇਸ ਦੇ ਸਾਹਮਣੇ ਕਿਹੜੇ ਬਾਗ ਦੀ ਮੁੱਲੀ ਹਨ, ਨਿਕੀਆਂ ੨ ਲਤਾਂ, ਪਥਰ ਵਾਂਝੂ ਪੱਕੀਆਂ ਤੇ ਕਰੜੀਆਂ, ਤੁਰਦਾ ਹੈ, ਤਾਂ ਮਲੂਮ ਹੁੰਦਾ ਹੈ, ਕਿ ਢਿਡ ਧਰਤੀ ਨੂੰ ਛੋਹੰਦਾ ਜਾਂਦਾ ਹੈ, ਹਰ ਪੈਰ ਵਿਚ ਚਾਰ ਚਾਰ ਉਂਗਲਾਂ ਹੁੰਦੀਆਂ ਹਨ, ਅਰ ਉਨ੍ਹਾਂ ਪੁਰ ਖੁਰ ਹੁੰਦੇ ਹਨ, ਖੱਲ ਦਾ ਰੰਗ ਭੂਰਾ ਜਿਹਾ ਹੁੰਦਾ ਹੈ, ਅਰ ਉਸ ਪੁਰ ਵਾਲ ਮੁੰਢਾਂ ਨਹੀਂ ਹੁੰਦੇ, ਪਰ ਹਾਂ ਮੁਸਾਮ [ਛੇਕ] ਬਹੁਤ ਸਾਰੇ ਹੁੰਦੇ ਹਨ, ਜਿਨਾਂ ਵਿਚੋਂ ਤੇਲੀਆ ਮੁੜ੍ਹਕਾ ਨਿਕਲਦਾ ਹੈ, ਇਕ ਵਾਰੀ ਇਕ ਸਾਹਬ ਨਵੇਂ ਦਸਤਾਨੇ ਪਾਕੇ ਆਏ ਸਾਂਣ ਦਰਆਈ ਘੋੜੇ ਦੀ ਪਿੱਠ ਜੋ ਠੋਕਣ ਲੱਗੇ ਸਾਰੇ ਦਸਤਾਨੇ ਥਿੰਧਿਆਈ ਨਾਲ ਨਾਸ ਹੋ ਗਏ॥

ਦਰਿਆਈ ਘੋੜੇ ਦਾ ਮੂੰਹ ਦੇਖੋ ਤਾਂ ਵਡਾ ਡਰਾਉਣਾ ਮਲਮ ਹੁੰਦਾ ਹੈ, ਨਿਕੇ ੨ ਕੰਨ ਅਖਾਂ ਚੌੜੀਆਂ ੨, ਬਿਡੌਲ ਬੂਬੀ, ਮੁੰਹ ਵਿਚ ਵਡੇ ੨ ਚਿੱਟੇ ਦੰਦ, ਇਹ ਮਲੂਮ ਹੁੰਦਾ ਹੈ,