ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੧੨)

ਉੱਥੇ ਚਾਰਾ ਬੀ ਚੰਗਾ ਮਿਲਦਾ ਹੈ, ਅਰ ਰਾਖੀ ਵਿਚ ਰਖੇ ਦੇ ਬੁਰਸ਼ ਅਥਵਾ ਕੂਚੀਆਂ॥

ਜੰਗਲੀ ਸੂਰ ਵਡਾ ਬਲੀ ਜੰਤੂ ਹੈ, ਪਾਵੇਂ ਸੂਰ ਨਾਲੋ ਬਲ ਡੀਲ ਹਰ ਪ੍ਰਕਾਰ ਕਰਕੇ ਵਡਾ ਹੈ, ਅਤੇ ਇਸਦੀ ਬੁਥੀ ਤੇ ਦੰਦ ਵੀ ਵਡੇ ਹੁੰਦੇ ਹਨ, ਨੱਕ ਥੋਂ ਪੂਛ ਦੀ ਜੜ੍ਹ ਤੀਕ ਪੰਜ ਫੁਟ ਲੰਮਾ ਹੁੰਦਾ ਹੈ, ਅਰ ਕੋਈ ੩੦ ਇੰਚ ਉੱਚਾ, ਰੰਗ ਭੂਰਾਪਰ ਕਾਲਾ ਜਿਹਾ, ਇਹ ਹਿੰਦੁਸਤਾਨ ਦੇ ਹਰ ਇਲਾਕੇ ਵਿਚ ਮਿਲਦਾ ਹੈ, ਜੰਗਲਾਂ ਵਿਚ ਰਹਿੰਦਾ ਹੈ, ਘਾਹ, ਫਲ ਤੇ ਬ੍ਰਿਛਾਂ ਦੀਆਂ ਜੜਾਂ ਖਾਂਦਾ ਹੈ, ਕਿਰਸਾਨ ਇਸਦੀ ਜਾਣ ਨੂੰ ਰੋਂਦੇ ਰਹਿੰਦੇ ਹਨ, ਕਿਉਂ ਜੋ ਏਹ ਜੰਤੁ ਟੋਲੀਆਂ ਵਿਚ ਰਹਿੰਦੇ ਹਨ ਇਸ ਲਈ ਖੇਤਾਂ ਦਾ ਵਡਾ ਜਾਨ ਕਰਦੇ ਹਨ, ਇਸ ਦਾ ਸ਼ਿਕਾਰ ਨੇਜਿਆਂ ਨਾਲ ਕਰਦੇ ਹਨ, ਜਾਂ ਗੋਲੀ ਮਾਰਦੇ ਹਨ, ਪਰ ਇਸ ਦਾ ਸ਼ਿਕਾਰ ਸੌਖਾ ਨਹੀਂ ਕਾਬੂ ਆ ਜਾਏ ਤਾਂ ਇਹ ਅਜਿਹਾ ਝੱਲਾ ਬਨ ਜਾਂਦਾ ਹੈ ਨਾ ਆਦਮੀ ਦੀ ਪਰਵਾਹ ਰਖਦਾ ਹੈ ਨਾ. ਘੋੜੇ ਦੀ, ਇਸਦੇ ਦੰਦਾ ਦੇ ਘਾਉ ਵਡੇ ਭੈੜੇ ਹੁੰਦੇ ਹਨ, ਸ਼ੇਰ ਬੀ ਇਸ ਪੁਰ ਹੱਲਾ ਕਰਦਾ ਸੰਗਦਾਹੈ, ਕਈ ਵਾਰੀ ਅਜਿਹਾ ਹੋਇ ਆ ਹੈ, ਕਿ ਜੰਗਲੀ ਸੂਰ ਨੇ ਸ਼ੇਰ ਨੂੰ ਘੇਰ ਕੇ ਮਾਰ ਸਿਟਿਆ॥