ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/112

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੧)

ਹੈ, ਅਰ ਦੁਨੀਆਂ ਦੇ ਹੋਰਨਾਂ ਦੇਸ਼ਾਂ ਵਿਚ ਵੀ ਬਹੁਤ ਹੁੰਦਾ ਹੈ, ਇਸਦਾ ਨੱਕ ਬਹੁਤ ਲੰਮਾ ਤੇ ਕਰੜਾ ਹੁੰਦਾ ਹੈ, ਕਿਉਂ ਜੋ ਇੱਸੇ ਨਾਲ ਭੋਜਨ ਦੀ ਭਾਲ ਵਿੱਚ ਧਰਤੀ ਨੂੰ ਪੁਟਦਾ ਹੁੰਦਾ ਹੈ, ਕੁਚਲੀਆਂ ਵਡੀਆਂ ੨ ਹੁੰਦੀਆਂ ਹਨ, ਬਾਹਲਾ ਮੁੰਹ ਦੇ ਬਾਹਰ ਨਿਕਲੀਆਂ ਹੋਈਆਂ, ਅਰ ਉਪਰ ਨੂੰ ਮੁੜੀਆ ਹੋਈਆਂ, ਪੈਰਾਂ ਵਿੱਚ ਚਾਰ ਚਾਰ ਉਂਗਲੀਆਂ ਹੁੰਦੀਆਂ ਹਨ, ਦੋ ਅਗਲੀਆਂ ਉਂਗਲਾਂ ਪੁਰ ਜੋ ਧਰਤੀ ਪੁਰ ਟਿਕ ਕੇ ਚਲ ਦੀਆਂ ਹਨ, ਪਕੇ ੨ ਖੁਰ ਹੁੰਦੇ ਹਨ, ਪਰ ਪਿਛਲੀਆਂ ਦੋਵੇਂ ਉਂਗਲਾਂ ਨਿੱਕੀਆਂ ਹੁੰਦੀਆਂ ਅਰ ਉਠੀਆਂ ਰੰਹਦੀਆਂ ਹਨ, ਪੂਛ ਬੀ ਛੋਟੀ ਜਿਹੀ ਹੁੰਦੀ ਹੈ, ਸਰੀਰ ਪੁਰ ਵਾਲ ਅਜਿਹੇ ਕਰੜੇ ਹੁੰਦੇ ਹਨ, “ਕਿ ਸੂਰ ਵਰਗੇ ਕਰੜੇ ਵਾਲ ਇਕ ਕਹਾਉਤ ਹੀ ਹੋ ਗਈ ਹੈ॥

ਸੂਰਨੀ ਇੱਕ ਸੁਏ ਅਠਾਂ ਥੋਂ ਲੈਕੇ ਬਾਰਾਂ ਤੀਕ ਬਚੇ ਦਿੰਦੀ ਹੈ, ਇਕ ਸਾਹਬ ਲਿਖਦੇ ਹਨ ਕਿ ਮੇਰੇ ਪਾਸ ਇਕ ਸੂਰਨੀ ਸੀ, ਜਿੰਨੀ ਉਸਦੀ ਉਲਾਦ ਸੀ ਕਿਸੇ ਦੀ ਹੀ ਉਨੀ ਹੁੰਦੀ ਹੋਊ, ਤਿਨ ਸੌ ਬਚਿਆਂ ਦੀ ਮਾਂ ਹੋਕੇ ਮੋਈ, ਚੀਨ ਅਰੁ ਯੂਰਪ ਵਿਚ ਇਨ੍ਹਾਂ ਦਾ ਮਾਸ ਖਾਂਦੇ ਹਨ, ਪਰ ਉਥੋਂ ਦੇ ਸੂਰ ਅਜਿਹੇ ਗੰਦੇ ਤੇ ਕੁਚੀਲ ਨਹੀਂ ਹੁੰਦੇ, ਜਿਹੇ ਤੁਸੀ ਇੱਥੇ ਦੇਖਦੇ ਹੋ, ਉਨ੍ਹਾਂ ਨੂੰ