ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੧੦)

ਇਸ ਨੂੰ ਇੱਕ ਦਿਨ ਪਾਣੀ ਪਿਲਾ ਦਿੰਦੇ ਹਨ, ਫੇਰ ਅਠ ੨ : ਦਿਨ ਤੀਕ ਇਸ ਨੂੰ ਲੋੜ ਨਹੀਂ ਰੰਹਦੀ, ਇਸ ਦੀ ਪਿਠ ਦਾ *ਬੰਨ ਬੀ ਵਡੀ ਅਚਰਜ ਚੀਜ ਹੈ, ਅਸਲ ਵਿਚ ਉਹ ਚਰਬੀ ਖਾਜੇ ਦਾ ਕੰਮ ਦਿੰਦਾ ਹੈ, ਅਰ ਪਚ ੨ ਕੇ ਨਿਕਾ ਜਿਹਾ ਰਹ ਜਾਂਦਾ ਹੈ, ਅਰਬੀ ਲੋਕਾਂ ਦੀ ਦੌਲਤ ਹੀ ਉਠ ਹਨ, ਦੁਧ ਪੀਂਦੇ ਹਨ, ਮਾਂਸ ਖਾਂਦੇ ਹਨ, ਸਵਾਰੀ ਭਾਰ ਚੁੱਕਣ ਦੇ ਕੰਮ ਆਉਂਦਾ ਹੈ, ਖਲੜੀ ਦੇ ਭਾਂਡੇ ਤੇ ਤੂੰਬੇ ਬਣਦੇ ਹਨ, ਅਰ ਵਾਲਾਂ ਦੇ ਕਪੜੇ ਬਣਾ ਕੇ ਪਹਨਦੇ ਹਨ॥

ਅਰਬ ਅਰ ਹਿੰਦੁਸਤਾਨ ਦੇ ਊਠ ਨੂੰ ਇਕ ਬੰਨ ਹੁੰਦਾ ਹੈ, ਪਰ ਬਾਖਤਰੀ ਊਠਾਂ ਨੂੰ ਦੋ ਬੰਨ ਹੁੰਦੇ ਹਨ, ਅਰ ਡੀਲ ਵਿਚ ਬੀ ਅਰਬੀ ਨਾਲੋਂ ਵਡੇ ਹੁੰਦੇ ਹਨ॥

ਹਰ ਵਸਤ ਖਾਣ ਵਾਲੇ ਜਨੌਰ

ਇਸ ਭਾਂਤ ਵਿਚ ਸੁਰ ਤੇ ਦਰਿਆਈ ਘੋੜੇ ਭੀ ਹਨ, ਪਾਲਵਾਂ ਸੂਰ ਤੁਸਾਂ ਡਿਠਾ ਹੋਵੇਗਾ, ਮਾਂਸ, ਘਾਹ, ਗੰਦ ਮੰਦ ਸਭੋ ਕੁਜ ਖਾਂਦਾ ਹੈ, ਹਿੰਦੁਸਤਾਨ ਵਿਚ ਸੁਰ ਥਾਂ ਥਾਂ ਮਿਲਦਾ


  • ਊਠ ਦੇ ਮੋਢੇ ਦੇ ਵਧਾ ਨੂੰ ਬੰਨ ਕੰਹਦੇ ਹਨ