ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੩)

ਹੈ, ਅਧਾ ੨ ਘੰਟਾ ਪਾਣੀ ਵਿਚੋਂ ਸਿਰ ਨਹੀਂ ਕਢਦੀ, ਜੇ ਥਲ ਪੁਰ ਆ ਜਾਵੇ, ਤਾਂ ਪਾਣੀ ਬਿਨਾ ਮੱਛੀ ਵਾਲੂ ਤੜਫ ੨ ਕੇ ਮਰ ਜਾਵੇ, ਇਨ੍ਹਾਂ ਗੱਲਾਂ ਥੋਂ ਲੋਕ ਭੁਲੇਖੇ ਵਿਚ ਪੈ ਜਾਂਦੇ ਹਨ, ਕਿ ਇਹ ਮੱਛੀ ਹੈ॥

ਪਰ ਨਹੀਂ, ਅਸਲ ਵਿੱਚ ਇਹ ਦੁੱਧ ਪਿਲਾਉਣ ਵਾਲੇ ਜਨੌਰਾਂ ਵਿਚੋਂ ਹਨ ਕਿਉਂ ਜੋ ਮਛੀਆਂ ਵਾਝੁ ਵੇਲ ਆਂਡੇ ਨਹੀਂ ਦਿੰਦੀ, ਬੱਚੇ ਦਿੰਦੀ ਹੈ, ਅਰ ਦੁਧ ਪਿਲਾ ਕੇ ਉਨ੍ਹਾਂ ਨੂੰ ਪਾਲਦੀ ਹੈ, ਇਸ ਦੀ ਰੱਤ ਬੀ ਗਰਮ ਹੁੰਦੀ ਹੈ, ਅਰ ਨਾੜਾਂ ਵਿੱਚ ਗੇੜਾ ਕਰਦੀ ਹੈ, ਤੁਹਾਡੇ ਵਾਙ ਹੀ ਫਿਫੜੇ ਨਾਲ ਸਾਹ ਲੈਂਦੀ ਹੈ, ਅਰ ਸਾਹ ਲੈਣ ਵਾਸਤੇ ਹੀ ਘੜੀ ਮੁੜੀ ਪਾਣੀ ਵਿਚੋਂ ਸਿਰ ਕਢਦੀ ਹੈ, ਹਾਂ ਪਰ ਸ਼ਰੀਰ ਵਡੇ ਹੋਣ ਕਰਕੇ ਦੋ ਚਾਰ ਸੁਆਸਾਂ ਵਿਚ ਇੰਨੀ ਪੌਣ ਫਕ ਲੈਂਦੀ ਹੈ, ਕਿ ਅਧ ੨ ਘੰਟਾ ਪਾਣੀ ਵਿੱਚ ਨਿੱਘਰੀ ਰੰਹਦੀ ਹੈ, ਅਰ ਸਾਹ ਲੈਣ ਦੀ ਲੋੜ ਨਹੀਂ ਪੈਂਦੀ, ਇਸ ਦੀਆਂ ਨਾਸਾਂ ਸਿਰ ਦੇ ਉਪਰ ਵਾਰ ਹੁੰਦੀਆਂ ਹਨ, ਭਈ ਹਰ ਵੇਲੇ ਸਾਹ ਲੈਣ ਲਈ ਸਾਰੀ ਦੇਹ ਨੂੰ ਪਾਣੀਓਂ ਬਾਹਰ ਨਾ ਕਢਣਾ ਪਵੇ, ਪਰ ਸਾਹ ਇੱਡੇ ਜੋਰ ਨਾਲ ਲੈਂਦੀ ਹੈ, ਕਿ ਉਸ ਦੀ ਅਵਾਜ ਮੀਲਾਂ ਤੀਕ ਸੁਣਾਈ ਦਿੰਦੀ ਹੈ, ਪੌਣ ਦੇ ਨਾਲ ਪਾਣੀ ਵੀ ਨੱਕ ਵਿੱਚ ਚਲਿਆ ਜਾਂਦਾ