ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੪)

ਹੈ, ਤਾਂ ਫੁਹਾਰੇ ਵਾਧੂ ਵੀਹ ਵੀਹ ਫੁੱਟ ਉੱਚੀ ਧਾਰ ਜਾਂਦੀ ਹੈ॥

ਜਿਨ੍ਹਾਂ ਨੂੰ ਤੁਸਾਂ ਮੱਛੀ ਵਾਣੂ ਇਸ ਦੇ ਖੰਭ ਸਮਝਦੇ ਸਾਓ, ਓਹ ਅਸਲ ਵਿਚ ਖੰਭ ਨਹੀਂ ਹਨ, ਸਗੋਂ ਉਨ੍ਹਾਂ ਦੀ ਬਣਤ ਹੋਰ ਦੁਧ ਪਿਆਉਣ ਵਾਲੇ ਜਨੌਰਾਂ ਦੀਆਂ ਦੋ ਅਗਲੀਆਂ ਟੰਗਾਂ ਵਰਗੀ ਹੈ, ਪਰ ਇੱਡੀਆਂ ਚੌੜੀਆਂ ਹਨ, ਅਰ ਖੱਲ ਅਜਿਹੀ ਕਰੜੀ ਹੈ, ਕਿ ਨਿਰੇ ਪੂਰੇ ਮਛੀ ਦੇ ਖੰਭਾਂ ਦਾ ਕੰਮ ਦਿੰਦੀਆਂ ਹਨ, ਨਾਲੇ ਇਸ ਦਾ ਭਾਰਾ ਸਰੀਰ ਬੀ ਇਨ੍ਹਾਂ ਨਾਲ ਹੀ ਪਾਣੀ ਵਿੱਚ ਦ੍ਰਿੜ ਰੰਹਦਾ ਹੈ, ਨਹੀਂ ਤਾਂ ਪੁੱਠੀ ਹੋ ਜਾਇਆ ਕਰੇ, ਜਦ ਵੈਰੀਆਂ ਥੋਂ ਜਾਨ ਬਚਾਕੇ ਭੱਜਦੀ ਹੈ ਤਾਂ ਬੱਚਿਆਂ ਨੂੰ ਬੀ ਇਨ੍ਹਾਂ ਪਰਾਂ ਦੀ ਹੀ ਮੇਹਰ ਦੀ ਛਾਂ ਹੇਠ ਧੱਕਦੀ ਹੋਈ ਲੈ ਜਾਂਦੀ ਹੈ, ਇਸ ਦੀ ੨੦ ਫੁਟ ਚੌੜੀ ਪੁਛ ਪਿਛਲੀਆਂ ਦੁਹਾਂ ਵੰਗਾਂ ਦਾ ਕੰਮ ਦਿੰਦੀ ਹੈ, ਅਰਥਾਤ ਤੁਰਦੀ ਹੈ, ਤਾਂ ਉਸ ਨੂੰ ਹੇਠਾਂ ਉਪਰ ਇਧਰ ਉਧਰ ਮਾਰਦੀ ਹੈ, ਅਰ ਪਾਣੀ ਚੀਰਦੀ ਨਿਕਲ ਜਾਂਦੀ ਹੈ ॥ ਉਹ ਵੇਲ ਦੀਆਂ ਦੋ ਭਾਂਤਾਂ ਹਨ, ਨ ਲੈਂਡ ਵੇਲ ਤੇ ਸਪਰਮ ਵੇਲ, ਸ੍ਰੀਨ ਲੈਂਡ ਵੇਲ ਉੱਤਰੀ ਹਿਮਸਾਗਰਾਂ ਵਿਖੇ ਰੰਹਦੀ ਹੈ, ਪੂਰੀ ਡੀਲ ਦੀ ੬੦ ਫੁਟ ਲੰਮੀ ਅਰ ੩੦ ਜਾਂ 80