ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੨੫)

ਫੁਟ ਘੇਰੇ ਵਿੱਚ ਹੁੰਦੀ ਹੈ, ਇਸ ਦਾ ਕਾਲਾ ਰੰਗ ਮਖਮਲ ਵਰਗਾ ਚੀਕਣਾ ਹੁੰਦਾ ਹੈ, ਚੀਕਣੇ ਹੋਣ ਦਾ ਇਹ ਕਾਰਣ ਹੈ, ਕਿ ਦੇਹ ਵਿੱਚ ਚਰਬੀ ਬਹੁਤ ਹੁੰਦੀ ਹੈ, ਸਿਰ ਬਹੁਤ ਵੱਡਾ ਹੁੰਦਾ ਹੈ, ੧੬ ਥੋਂ ੨੦ ਫੁਟ ਤਕ ਲੰਮਾ, ਅਰ ੧੦ ਜਾਂ ੧੨ ਫੁਟ ਚੌੜਾ, ਮੂੰਹ ਇਡਾ ਚੌੜਾ ਹੁੰਦਾ ਹੈ, ਕਿ ਖੋਲਦੀ ਹੈ ਤਾਂ ਇਸ ਵਿਚ ਚੰਗੀ ਛੋਟੀ ਬੇੜੀ ਘਾਊ ਘਪ ਹੋ ਸਕਦੀ ਹੈ॥

ਪਰ ਇਸ ਵਡੇ ਸਾਰੇ ਮੁੰਹ ਵਿੱਚ ਸੰਘ ਬਹੁਤ ਨਿੱਕਾ ਹੈ, ਇਸੇ ਲਈ ਨਿਕੀਆਂ ਦੇ ਮੱਛੀਆਂ ਤੇ ਸਮੁੰਦੀ ਜੀਵਾਂ ਪੁਰ ਨਿਰਬਾਹ ਕਰਦੀ ਹੈ, ਇਸ ਦੇ ਖਾਣ ਦਾ ਢੰਗ ਬੀ ਅੱਲਾਕਾਰ ਦਾ ਹੈ. ਜਿਥੇ ਸਮੇ ਵਿੱਚ ਨਿਕੇ ੨ ਜਨੌਰਾਂ ਦਾ ਝੁੰਡ ਦੇਖਦੀ ਹੈ, ਮੂੰਹ ਖੋਲਕੇ ਨੱਸਦੀ ਹੈ, ਪਾਣੀ ਨਾਲ ਹਜ਼ਾਰਾਂ ਨਿੱਕੇ ੨ ਜੰਤੂ ਅੰਦਰ ਲੰਘ ਜਾਂਦੇ ਹਨ, ਇਸ ਦੇ ਅਟਕਾਉਣ ਲਈ ਦੁਹੀਂ ਦਾਈਂ ਮਸੂੜਿਆਂ ਵਿੱਚ ਦੰਦਾਂ ਦੀ ਥਾਂ ਇੱਕ ਅਚਰਜ ਚੀਜ ਲੱਗੀ ਹੋਈ ਹੈ, ਜਿਸ ਨੂੰ ਬਲੇਨ ਕੰਹਦੇ ਹਨ, ਇਹ ਕਾਲੀ ੨ ਕੁੜੀਆਂ ਵਾਝੁ ੧੨ ਫੁਟ ਲੰਮੀਆਂ ਹੁੰਦੀਆਂ ਹਨ, ਜੜ੍ਹ ਦੇ ਕੋਲੋਂ ੧੧ ਇੰਚ ਘੇਰੇ ਵਿੱਚ ਹੁੰਦੀਆਂ ਹਨ, ਪਰ ਉੱਤੇ ਜਾਕੇ ਨਿਰੀਆਂ ਤਾਰਾਂ ਜਿਹੀਆਂ ਰਹਿ ਜਾਂਦੀਆਂ ਹਨ, ਭਈ ਪਾਣੀ ਨਾਲ ਜੋ