ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੬)

ਜਨੌਰ ਮੂੰਹ ਵਿੱਚ ਆਉਣ ਉਹ ਤਾਂ ਇਸ ਛਾਨਣੀ ਵਿਚ ਅਟਕ ਜਾਣ ਤੇ ਪਾਣੀ ਨਿਕਲ ਜਾਵੇ॥

ਹੁਣ ਤੁਸੀ ਪੂਛੋਗੇ ਕਿ ਇਨ੍ਹਾਂ ਪਰਬਤਾਂ ਜਿਡਿਆਂ ਜਨੌਰਾਂ ਨੂੰ ਕੌਣ ਦੁੱਖ ਦੇ ਸਕਦਾ ਹੈ, ਆਪਣੇ ਬਿਓੜਕ ਬਲ ਦੀ ਹੈਂਕੜ ਵਿੱਚ, ਸਾਰੀ ਸਰਿਸ਼ਟ ਦੇ ਦੁਖਾਂ ਥੋਂ ਬਚਕੇ ਸਮੁੰਦਰ ਵਿੱਚ ਅਚਿੰਤ ਮੌਜਾਂ ਮਾਣਦੇ ਹਨ, ਪਰ ਨਹੀਂ ਇਹ ੬ ਛੱਟੇ ਠਿੰਗਣੇ ਮਹਾਤਮਾ ਮਨੁੱਖ ਖਬਰ ਨਹੀਂ ਕਿਸ ਮਿੱਟੀ ਦੇ ਘੜੇ ਹੋਏ ਹਨ, ਕਿ ਨਾ ਹਾਥੀ ਤੇ ਸ਼ੇਰ ਇਸ ਦੇ ਹੱਥੋਂ ਬਚੇ ਹਨ, ਨਾ ਵੇਲ ਨੂੰ ਇਨ੍ਹਾਂ ਨੇ ਛਡਿਆ ਹੈ, ਵੇਲ ਦੇ ਵਿੱਚੋਂ ਤੇਲ ਤੇ ਬਲੇਨ ਬਹੁਤ ਨਿੱਕਲਦਾ ਹੈ, ਹਰ ਵਰੇ ਯੂਰਪ ਅਰ ਅਮਰੀਕਾ ਥੋਂ ਕੋੜੀਆਂ ਹੀ ਜਹਾਜਾਂ ਦੀਆਂ ਇਸ ਦੇ ਸ਼ਿਕਾਰ ਨੂੰ ਜਾਂਦੀਆਂ ਹਨ, ਅਰ ਅਪ੍ਰੈਲ ਮਹੀਨੇ ਦੇ ਅੰਤ ਤੀਕ ਧਰੁਵੀ ਸਾਗਰਾਂ ਵਿੱਚ ਜਾ ਅਪਦੇ ਹਨ, ਜਿੱਥੇ ਇਸ ਦੇ ਸਾਹ ਲੈਣ ਦੀ ਅਵਾਜ ਸੁਣੀ, ਮਲਾਹਾਂ ਨੂੰ ਬੇੜੀਆਂ ਜਹਾਜ਼ਾਂ ਹੇਠ ਲਾਹੀਆਂ, ਅਰ ਬੈਠ ਕੇ ਉਸ ਥਾਉਂ ਪੁਰ ਪਹੁੰਚੇ, ਪਰ ਵੇਲ ਦੇ ਪਿਛੋਂ ਦੀ ਜਾਂਦੇ ਹਨ, ਕਿ ਮਤਾਂ ਸਾਮਣੇ ਪਾਸਿਓਂ ਬੋ ਮੰਘ ਲਵੇ, ਕਿੰਉ ਜੋ ਇਸ ਦੀ ਸੁੰਘਣ ਦੀ ਸ਼ਕਤਿ ਵਡੀ ਤਿੱਖੀ ਹੈ, ਝੱਟ ਨੱਸ ਜਾਂਦੀ