ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੭)

ਕੁਝ ਦੂਰੋਂ ਇੱਕ ਮਨੁੱਖ ਵੇਲ ਦੇ ਸਰੀਰ ਪੁਰ ਖੰਭ ਦੇ ਲਾਗੇ ਨੇਜਾ ਮਾਰਦਾ ਹੈ, ਅਰ ਨੇਜਾ ਲਗਦਿਆਂ ਹੀ ਬੇੜੀ ਨੂੰ ਚੱਪੇ ਲਾ ਝਟ ਪਟ ਦੂਰ ਲੈ ਜਾਂਦੇ ਹਨ, ਕਿਉ ਜੋ ਘਾਉ ਖਾਕੇ ਵੇਲ ਇੱਕੋ ਵੇਰੀ ਹੀ ਪੂਛ ਹਿਲਾਉਂਦੀ ਹੈ, ਅਰ ਟੁੱਥੀ ਮਾਰਦੀ ਹੈ, ਇਡੀ ਵਡੀ ਪੂਛ ਦੇ ਹਿੱਲਿਆਂ ਪ੍ਰਗਟ ਹੈ ਕਿ ਪਾਣੀ ਵਿੱਚ ਘੁੰਮਣ ਘੇਰ ਪੈਣਗੇ; ਇਸ ਥਾਂ ਬਾਝ ਜੇ ਕਿਤੇ ਪੂਛ ਬੇੜੀ ਨੂੰ ਲਗ ਗਈ, ਤਾਂ ਇੱਕ ਸਿਰਿਓਂ ਦੂਜੇ ਸਿਰੇ ਤਕ ਇਉਂ ਕਟ ਜਾਂਦੀ ਹੈ, ਕਿ ਮਾਨੋਂ ਤਲਵਾਰ ਲੱਗੀ, ਬਸ ਫੇਰ ਡੁੱਬ ਗਈ॥

ਨੇਜੇ ਦੇ ਨਾਲ ਵਡੀ ਪੱਕੀ ਡੋਰ ਬੱਧੀ ਹੋਈ ਹੁੰਦੀ ਹੈ, ਵੇਲ ਵਡੀ ਕਾਲੀ ੨ ਸਮੁੰਦਰ ਵਿੱਚ ਹੇਠਾਂ ਉਤਰਦੀ ਜਾਂਦੀ ਹੈ, ਡੋਰ ਬੀ ਚਰਖੀ ਨਾਲੋਂ ਘਰ ੨ ਕਰਦੀ ਉਸ ਦੇ ਨਾਲ ਲੰਦੀ ਜਾਂਦੀ ਹੈ, ਲੋਕ ਪਾਣੀ ਦੇ ਡੋਲ ਭਰ ੨ ਕੇ ਚਰਖੀ ਪੁਰ ਪਾਈ ਜਾਂਦੇ ਹਨ, ਕਿ ਬਹੁਤੀ ਰਗੜ ਨਾਲ ਇਡੀ ਤੱਤੀ ਨਾ ਹੋ ਜਾਵੇ ਕਿ ਬੇੜੀ ਨੂੰ ਅੱਗ ਲੱਗ ਜਾਵੇ, ਇਸ ਗਲ ਦਾ ਬੀ ਵਡਾ ਧਿਆਨ ਰਖਦੇ ਹਨ ਕਿ ਕਿਤੇ ਡੋਰ ਅੜ ਨਾ ਜਾਵੇ, ਨਹੀਂ ਤਾਂ ਬੇੜੀ ਤੇ ਮਲਾਹ ਸਭ ਵੇਲ ਦੇ ਨਾਲ ਵਲੇਵੇ ਖਾਕੇ ਸਮੁੰਦ ਦੀ ਤਹ ਵਿੱਚ ਜਾ ਲੱਗਣ ਗੇ, ਕਈ ਵਾਰੀ ਵੇਲ ਦੋ ਦੋ ਹਜ਼ਾਰ ਫਟ ਘਸੀਟਦੀ ਹੋਈ ਦੂਰ ਲੈ ਜਾਂਦੀ ਹੈ, ਪਰ ਇਹ ਨਾਂ ਸਮਝੋ