ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੨)

ਸਮੁੰਦਰ ਵਿੱਚ ਰੁੜ੍ਹਦਾ ਖੁੜਦਾ ਜਾਂ ਕੰਢੇ ਪੁਰ ਰੁਲਦਾ ਚੁਕ ਲਿਆਉਂਦੇ ਸਨ, ਹੁਣ ਮਲੂਮ ਹੋਇਆ ਹੈ ਕਿ ਸਪਰਮ ਵੇਲ ਦੇ ਢਿੱਡ ਵਿੱਚੋਂ ਨਿੱਕਲਦਾ ਹੈ, ਅੰਬਰ ਵਡੀ ਅਮੋਲਕ ਵਸਤ ਹੈ, ਇਕ ਵਾਰੀ ਕੁਝ ਮਲਾਹਾਂ ਨੂੰ ੨੫ ਸੇਰ ਅੰਬਰ ਸਮੁੰਦਰ ਵਿੱਚ ਰੁੜਦਾ ਲਭ ਪਿਆ, ਸਭ ਮਾਲਾਮਾਲ ਤੇ ਨਿਹਾਲ ਹੋ ਗਏ।।

ਇਸ ਦਾ ਸ਼ਿਕਾਰ ਬੀ ਵਡੀ ਜਾਨ ਹੀਲਣ ਦਾ ਕੰਮ ਹੈ. ਕਿੰਉ ਜੋ ਇਸ ਦੀ ਵਾਦੀ ਹੈ ਕਿ ਦੌੜ ੨ ਕੇ ਜਹਾਜ਼ਾਂ ਨੂੰ ਟੱਕਰ ਮਾਰਦੀ ਹੈ, ਤੁਸੀ ਰਤਾ ਮਨ ਵਿੱਚ ਵਿਚਾਰੋ ਕਿ ਜਿਸ ਚੀਨ ਨੂੰ ਇਹ ਪਹਾੜ ਟਕਰ ਮਾਰੇ, ਉਸ ਦਾ ਵੱਕਾ ਰਹ ਜਾਏਗਾ? ਇੱਕ ਵਾਰੀ ਇੱਕ ਵੇਲ ਨੈ ਤਿਨ ਟਕਰਾਂ ਮਾਰ ਕੇ ਇਕ ਜਹਾਜ ਦਾ ਕੰਘਾ ਕਰ ਦਿਤਾ ਸੀ।।

ਵ੍ਹੇਲ ਦੀਆਂ ਦੋਵੇਂ ਭਾਂਤਾਂ ਹਿੰਦੁਸਤਾਨ ਦੇ ਲਾਗੇ ਦੇ ਸਮੁੰਦਾਂ ਵਿੱਚ ਲਝਦੀਆਂ ਹਨ, ਪਹਲੀ ਭਾਂਤ ਦੀ ਵੇਲ ਇੱਥੇ ਬਹੁਤ ਵੱਡੀ ੨ ਦੇਖੀ ਗਈ ਹੈ ਕਈ ਸੌ ਮੈਂ ਤੇ ਨਬੇ ਨਬੇ ਫੁਟ ਲੰਮੀਆਂ, ਅਤੇ ਚਾਲੀ ਬਿਤਾਲੀ ਫੁਟ ਘੇਰੇ ਵਿੱਚ, ਪਰ ਇਨ੍ਹਾਂ ਵਿੱਚੋਂ ਧਰੁਵੀ ਵੇਲਾਂ ਨਾਲੋਂ ਚਰਬੀ ਘਟ ਨਿੱਕਲਦੀ ਹੈ, ਇਸ ਲਈ ਇਨ੍ਹਾਂ ਦਾ ਸ਼ਿਕਾਰ ਘਟ ਕਰਦੇ ਹਨ, ਸਪਰਮ ਵੇਲ