(੧੩੩)
ਖਲੀਜ ਵਿੱਚ ਹੁੰਦੀ ਹੈ ਪਰ ਬਹੁਤ ਛੋਟੀ, ਕਈ ਛੀ ਸਤ ਫੁਟ॥
ਵ੍ਹੇਲ ਦੀ ਭਾਂਤ ਦਾ ਦੂਜਾ ਜਨੌਰ ਡੌਲਫਨ ਹੈ, ਇਹ ਬੀ ਮੱਛੀ ਜਿਹੀ ਹੁੰਦੀ ਹੈ, ਪਿੱਠ ਕਾਲੀ ਜਿਹੀ, ਅਰ ਢਿਡ ਚਿੱਟਾ, ਵੀ ਫੁਟ ਥੋਂ ਦਸ ਫੁਟ ਤਕ ਲੰਮੀ ਹੁੰਦੀ ਹੈ, ਅਖਾਂ ਤੇ ਕੰਨ ਨਿੱਕੇ ੨, ਹੇਠਲੇ ਉਪਰਲੇ ਜਬਾੜਿਆਂ ਦੇ ਰਲਾਕੇ ਕੋਈ ਡੇਢ ਸੌ ਦੰਦ ਹੁੰਦੇ ਹਨ, ਅਰ ਦੋਂ ਦੋਂ ਦੰਦਾਂ ਵਿੱਚ ਇੱਕ ੨ ਦੰਦ ਦੀ ਥਾਂ ਛੱਡੀ ਹੋਈ ਹੁੰਦੀ ਹੈ, ਭਈ ਜਦੋਂ ਮੂੰਹ ਮੀਣੇ, ਖੂਬ ਘੁਟ ਕੇ ਮੂੰਹ ਬੰਦ ਹੋ ਜਾਵੇ, ਜੇ ਇਹ ਗੱਲ ਨਾ ਹੁੰਦੀ ਤਾਂ ਇਹ ਜਨੌਰ ਮਛੀਆਂ ਖਾਂਦਾ ਹੈ, ਨਿਕੀਆਂ ੨ ਤਿਲਕਣੀਆਂ ਮਛੀਆਂ ਮੂੰਹ ਵਿੱਚੋਂ ਨਿਕਲ ਜਾਂਦੀਆਂ॥
ਡੌਲਫਨ ਸ਼ਾਮ ਸਾਗਰ ਤੇ ਹਿੰਦ ਮਹਾਂਸਾਗਰ ਅਰ ਹੋਰ ਸਮੰਦਾਂ ਵਿੱਚ ਹੁੰਦੀਆਂ ਹਨ, ਅਰ ਆਪਣੇ ਸਾਥੀਆਂ ਨਾਲ ਰਹਣਾ ਪਸੰਦ ਕਰਦੀਆਂ ਹਨ, ਜਿੱਥੇ ਵੇਖੋ ਦਸ ਪੰਜ ਕਠੀਆਂ ਹੀ ਦੇਖੋਗੇ, ਇਹ ਤਿਖੀਆਂ ਵੀ ਬਹੁਤ ਹਨ, ਸਮੁੰਦਰ ਦੀਆਂ ਲਹਿਰਾਂ ਵਿੱਚ ਕਲਾਬਾਜੀਆਂ ਲਾਉਂਦੀਆਂ ਆਪਣੀਆਂ ਭੈਣਾਂ ਨਾਲ ਖੇਡਦੀਆਂ ਮਦੀਆਂ ਰੰਹਦੀਆਂ ਹਨ, ਜਹਾਜ਼ ਨੂੰ ਦੇਖਕੇ ਅਚਰਜ ਹੁੰਦੀਆਂ ਹਨ, ਕਿ ਇਹ ਕੀ ਆ ਗਿਆ,