ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੪)

ਮੀਲਾਂ ਤੀਕ ਉਸ ਨਾਲ ਨਚਦੀਆਂ ਕੁਦਦੀਆਂ ਚਲੀਆਂ ਜਾਂਦੀਆਂ ਹਨ, ਜਦ ਬਹੁਤ ਨੇੜੇ ਆ ਜਾਂਦੀਆਂ ਹਨ, ਤਾਂ ਜਹਾਜ ਵਾਲੇ ਨੇਜੇ ਨਾਲ ਉਨ੍ਹਾਂ ਨੂੰ ਮਾਰ ਲੈਂਦੇ ਹਨ॥

ਡੌਲਫਨ ਇੱਕ ਸੂਏ ਇੱਕ ਬੱਚਾ ਦਿੰਦੀ ਹੈ, ਅਰ ਮਾਂਨੂੰ ਇਸ ਨਾਲ ਬਹੁਤ ਸਨੇਹ ਹੁੰਦਾ ਹੈ, ਪਹਲੇ ਸਮੇਂ ਦੇ ਆਦਮੀਆਂ ਦਾ ਖਿਆਲ ਸੀ, ਕਿ ਇਹ ਜੰਤੁ ਮਰਦਾ ਹੈ ਤਾਂ ਅਨੇਕ ਰੰਗ ਵਟਾਉਂਦਾ ਹੈ, ਪਰ ਹੁਣ ਵਡੀ ਦੇਖ ਭਾਲ ਨਾਲ ਮਲਮ ਹੋ ਗਿਆ ਹੈ ਕਿ ਉਸ ਦਾ ਰੰਗ ਉਹੋ ਕਾਲਾ ਤੇ ਚਿੱਟਾ ਰੰਹਦਾ ਹੈ, ਬਾਕੀ ਸਭ ਲਪੌੜ ਸੰਖ ਹਨ, ਜੋਂਸ ਡੌਲਫਨ ਦੀ ਭਾਂਤ ਵਿੱਚੋਂ ਹੈ, ਇੱਸੇ ਵਾਣੂ ਉੱਤੋਂ ਕਾਲੀ ਹੇਠਾਂ ਚਿੱਟੀ ਹੁੰਦੀ ਹੈ, ਅਰ ਇੱਸੇ ਵਾਧੂ ਮੂੰਹ ਵਿੱਚ ਦੰਦ ਬਹੁਤ ਹੁੰਦੇ ਹਨ, ਅਰ ਘੁੱਟ ਕੇ ਮੀਟਿਆ ਝੀ ਜਾਂਦਾ ਹੈ, ਮਨੁੱਖਾਂ ਦੇ ਖਾਣ ਦੀਆਂ ਨਿੱਕੀਆਂ ੨ ਮੱਛੀਆਂ ਇਸ ਨੂੰ ਬਹੁਤ ਭਾਉਂਦੀਆਂ ਹਨ, ਵਿਚਾਰੀਆਂ ਮੱਛੀਆਂ ਜਿੱਥੇ ਇਸ ਨੂੰ ਮੂੰਹ ਪਾੜੇ ਆਉਂਦਾ ਦੇਖਦੀਆਂ ਹਨ, ਅੰਨੇਵਾਹ ਨਸਦੀਆਂ ਹਨ, ਅਰ ਬਾਹਲਾ ਮਛੀਆਂ ਦੇ ਜਾਲ ਵਿੱਚ ਜਾ ਫਸਦੀਆਂ ਹਨ, ਇਹ ਬਹੁਤ ਤਿੱਖੀ ਹੈ, ਨੱਠਦੀ ਬਹੁਤ ਹੈ, ਅਰ ਛਾਲ ਮਾਰ ੨ ਕੇ ਉਛਲਦੀ ਹੈ॥