ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੫)

ਸੋਂਸ ਹਰ ਸਾਗਰ ਵਿਖੇ ਹੁੰਦੀ ਹੈ, ਪਰ ਕੰਢੇ ਦੇ ਕੋਲ ਰਹਣਾ ਚਾਹੁੰਦੀ ਹੈ, ਆਪਣੀਆਂ ਸਾਥਣਾਂ ਨਾਲ ਰੰਹਦੀ ਹੈ, ਸਾਰੀਆਂ ਨੂੰ ਇੱਕ ਕਤਾਰ ਵਿੱਚ ਭਰਦਿਆਂ ਦੇਖੋ, ਤਾਂ ਵਡੀਆਂ ਸੋਹਣੀਆਂ ਲਗਦੀਆਂ ਹਨ, ਰੁਤ ਬਦਲਣ ਵੇਲੇ ਇਹ ਜੰਤੂ ਆਪਣਾ ਘਰ ਵਟਾਉਂਦਾ ਹੈ, ਇੱਕ ਰੁੱਤੇ ਇੱਕ ਦੇਸ਼ ਦੇ ਕੰਢੇ ਤੇ ਦੂਜੀ ਰੁੱਤੇ ਦੂਜੇ ਸਾਗਰ ਦੇ ਕੰਢੇ ਮਿਲਦੀ ਹੈ॥

ਸੋਂਸ ਬਾਹਲਾ ਚਾਰ ਫੁੱਟ ਥੋਂ ਪੰਜ ਫੁਟ ਤੀਕ ਲੰਮੀ ਹੁੰਦੀ ਹੈ, ਪਰ ਬਹੁਤ ਚਤੁਰ ਤੇ ਚੰਚਲ, ਕਦੀ ਉਛਲਦੀ ਹੈ, ਕਦੀ ਟਪਦੀ ਅਰ ਰੁੜ੍ਹਦੀ ਹੈ, ਇਹ ਬਹੁਤ ਸਾਰੀਆਂ ਕਠੀਆਂ ਹੋਕੇ ਤਰਦੀਆਂ ਹਨ, ਅੰਗ੍ਰੇਜਾਂ ਦੀ ਵਲਾਇਤ ਦੇ ਕੰਢੇ ਕਈ ੨ ਦੀ ਸੋਸਾਂ ਪਈਆਂ ਕਲਾਬਾਜੀਆਂ ਕਰਦੀਆਂ ਹਨ, ਗੰਗਾ ਅਰ ਉਸ ਦੀਆਂ ਸਹਾਇਕ, ਅਤੇ ਸਿੰਧ ਤੇ ਬ੍ਰਹਮਪੁਤ੍ਰ ਆਦਿ ਨਦੀਆਂ ਵਿੱਚ ਬੀ ਬਹੁਤ ਸਾਰੀਆਂ ਸੋਧਾਂ ਮਿਲਦੀਆਂ ਹਨ, ਪਰ ਮਛੂਏ ਇਸ ਨੂੰ ਫੜਦੇ ਨਹੀਂ, ਪਰ ਹਾਂ ਬੰਗਾਲ ਵਿੱਚ ਬਾਜੀ ਥਾਈਂ ਇਸ ਨੂੰ ਫੜਦੇ ਹਨ, ਮਾਸ ਖਾਂਦੇ ਤੇ ਤੇਲ ਬਾਲਦੇ ਹਨ।

ਪੋਪਲੇ ਜਨੌਰ

ਇਨ੍ਹਾਂ ਦੇ ਨਾਉਂ ਥੋਂ ਇਹ ਨਾ ਸਮਝ ਲੈਣਾ ਕਿ ਇਨ੍ਹਾਂ ਨੂੰ ਦੰਦ ਹੁੰਦੇ ਹੀ ਨਹੀਂ, ਨਿਰੀਆਂ ਦੋ ਭਾਂਤਾਂ ਨੂੰ ਦੰਦ ਨਹੀਂ ਹੁੰਦੇ,