ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੩੬)

ਬਾਕੀ ਦੀਆਂ ਵਿੱਚ ਦੰਦ ਹੁੰਦੇ ਹਨ, ਹਾਂ ਸਾਮ੍ਹਣੇ ਜਬਾਹੜੇ ਵਿੱਚ ਕਿਸੇ ੨ ਦੇ ਕੁਤਰਨ ਦੇ ਦੰਦ ਨਹੀਂ ਹੁੰਦੇ, ਦਾੜ੍ਹਾਂ ਬਸ ਇਕੋ ਵਾਰੀ ਨਿਕਲਦੀਆਂ ਹਨ, ਇਹ ਨਹੀਂ ਕਿ ਦੁਧ ਦੀਆਂ ਦਾੜ੍ਹੀ ਟੁਟਣ ਤੇ ਹੋਰ ਨਿਕਲਣ ਅਰ ਨਾਲੇ ਇਨ੍ਹਾਂ ਪੁਰ ਆਬ ਨਹੀਂ ਹੁੰਦੀ, ਇਨ੍ਹਾਂ ਦੇ ਪੰਜੇ ਬਹੁਤ ਵਡੇ ਹੁੰਦੇ ਹਨ॥

ਇਨ੍ਹਾਂ ਦੀਆਂ ਦੋ ਵਡੀਆਂ ਭਾਂਤਾਂ ਹਨ, ਇੱਕ ਵਿੱਚ ਸਲਾਥ ਹਨ, ਦੂਜੇ ਵਿੱਚ ਕੀੜੀ ਖਾਣੇ, ਸਲਾਥ ਨਿਰੇ ਦੱਖਣੀ ਅਮੀਕਾ ਵਿੱਚ ਹੁੰਦੇ ਹਨ, ਏਹ ਬ੍ਰਿਛ ਪੁਰ ਰੰਹਦੇ ਹਨ, ਅਰ ਆਪਣੇ ਵਡੇ ੨ ਪੰਜਿਆਂ ਦੇ ਸਹਾਰੇ ਟਾਹਣੀਆਂ ਨਾਲ ਪਲਮੇ ਰਿਹਦੇ ਹਨ, ਪੜ੍ਹ ਖਾਂਦੇ ਹਨ॥

ਕੀੜੀ ਖਾਣੇ ਦਾ ਨਾਉਂ ਹੀ ਕਹ ਰਿਹਾ ਹੈ, ਕਿ ਉਹ ਕੀੜੀਆਂ ਖਾਂਦਾ ਹੈ, ਪਰ ਹੋਰ ਪ੍ਰਕਾਰ ਦੇ ਕੀੜੇ ਬੀ ਮਿਲ ਜਾਣ ਤਾਂ ਬੀ ਨਹੀਂ ਛਡਦਾ, ਇਸ ਦੀ ਜੀਭ ਲੰਮੀ ਤੇ ਲਚਕਣੀ ਹੁੰਦੀ ਹੈ, ਖਾਜੇ ਦੇ ਫੜਨ ਤੇ ਮੁੰਹ ਵਿੱਚ ਪਾਉਣ ਲਈ ਹੱਥਾਂ ਵਰਗਾ ਕੰਮ ਦਿੰਦੀ ਹੈ, ਬਾਹਰ ਨਿਕਲੀ ਹੋਈ ਦੇਖੋ ਤਾਂ ਇਹ ਸਮਝੇ ਕਿ ਕੋਈ ਲਾਲ ਰੰਗ ਦਾ ਪਤਲਾ ਲੰਮਾ ਜਿਹਾ ਕੀੜਾ ਹੈ॥

ਕੀੜੀ ਖਾਣਿਆਂ ਦੀਆਂ ਤਿੰਨ ਭਾਂਤਾਂ ਹਨ, ਵਡਾ ਕੀੜੀ ਖਾਣਾ, ਮਝਲਾ ਕੀੜੀ ਖਾਣਾ ਤੇ ਨਿੱਕਾ ਕੀੜੀ ਖਾਣਾ, ਵਡਾ