ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੭)

ਕੀੜੀ ਖਾਣਾ ਦੱਖਣੀ ਅਮਰੀਕਾ ਦੇ ਗਰਮ ਦੇਸਾਂ ਵਿਖੇ ਹੁੰਦਾ ਹੈ, ਬੁਥੀ ਦੇ ਸਿਰੇ ਥੋਂ ਪੂਛ ਦੀ ਜੜ ਤੀਕ ਚਾਰਕੁ ਫੁਟ ਹੁੰਦਾ ਹੈ, ਅਰ ਪੁਛ ਤਿੰਨਕੁ ਫੁੱਟ ਲੰਮੀ ਹੁੰਦੀ ਹੈ, ਪਤਲਾ ਜਿਹਾ ਸਿਰ, ਲੰਮੀ ਬੂਥੀ, ਨਿੱਕਾ ਜਿਹਾ ਮੂੰਹ, ਅਰੁ ਦੰਦ ਇਸ ਵਿੱਚ ਇੱਕ ਬੀ ਨਹੀਂ, ਰੰਗ ਪੱਕਾ ਮਿੱਟੀਰੰਗਾ, ਅਰ ਸਾਰੇ ਸਰੀਰ ਪੁਰ ਰਿੱਛ ਵਾਣੂ ਵਡੇ ਵਡੇ ਵਾਲ ਹੁੰਦੇ ਹਨ, ਪੂਛ ਦੇ ਅੰਤ ਪੁਰ ਵਾਲਾਂ ਦਾ ਗੁੱਛਾ ਹੁੰਦਾ ਹੈ, ਅਗਲੇ ਪੈਰ ਵਿੱਚ ਵਡੇ ੨ ਤੇ ਮੁੜੇ ਹੋਏ ਨਹੀਂ ਹੁੰਦੇ ਹਨ, ਤੁਰਨ ਵੇਲੇ ਇਸ ਨੂੰ ਵਡਾ ਔਖ ਹੁੰਦਾ ਹੈ, ਨਹੂਆਂ ਨੂੰ ਪੈਰਾਂ ਦੇ ਨਰਮ ਮਾਸ ਵਿੱਚ ਸੁੰਗੇੜਦਾ ਹੈ, ਅਰ ਪੈਰਾਂ ਦਾ ਅਗਲਾ ਹਿੱਸਾ ਟੇਕ ੨ ਕੇ ਵਡੇ ਔਖ ਨਾਲ ਤੁਰਦਾ ਹੈ, ਪਰ ਏਹ ਇਸ ਲਈ ਵਡੇ ਗੁਣਕਾਰ ਹਨ, ਮੁੜੇ ਹੋਏ ਨਹੁਆਂ ਨਾਲ ਮਿੱਟੀ ਚੰਗੀ ਪੁਟ ਸਕਦਾ ਹੈ, ਅਰ ਕੀੜੀਆਂ ਦੇ ਮਿੱਟੀ ਦੇ ਘਰ ਇਨ੍ਹਾਂ ਨਾਲ ਹੀ ਪੁੱਟਦਾ ਹੈ, ਪੰਜਿਆਂ ਨਾਲੋਂ ਬੀ ਅਚਰਜ ਇਸ ਦੀ ਜੀਭ ਹੈ, ਢਾਈ ਫੁਟ ਲੰਮੀ, ਲਾਲ ੨ ਧਾਗੇ ਵਰਗੀ, ਦੂਹਰੀ ਕਰਕੇ ਮੁੰਹ ਵਿੱਚ ਰੱਖਦਾ ਹੈ, ਕਢਦਾ ਹੈ ਤਾਂ ਇਹ ਜਾਪਦਾ ਹੈ ਕਿ ਕੋਈ ਲਾਲ ਜਿਹਾ ਕੀਤਾ ਹੈ, ਜੀਭ ਪੁਰ ਬੁੱਕ ਅਜਿਹੀ ਲੇਸਲੀ ਹੁੰਦੀ ਹੈ ਕਿ ਜਿੱਥੇ ਕੀੜੀ ਉਸ ਨਾਲ ਲਗੀ ਬਸ ਫੇਰ ਨਹੀਂ ਲੰਹਦੀ, ਅਰ ਕਿਓਂ ਜੋ ਪਤਲੀ ਬਹੁਤ ਹੈ,