ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੦)

ਹੁੰਦੇ ਹਨ, ਏਹ ਕੋਈ ੨੬ ਇੰਚ ਲੰਮੇ ਹੁੰਦੇ ਹਨ, ਅਰ ਧਰਤੀ ਵਿੱਚ ਘੁਰੇ ਕਢਕੇ ਰੰਹਦੇ ਹਨ॥

ਥੈਲੀ ਵਾਲੇ ਜਨੌਰ

ਇਸ ਪ੍ਰਕਾਰ ਦੇ ਜਨੌਰਾਂ ਦਾ ਸਮਾਂਚਾਰ ਤੁਸੀ ਤੀਜੀ ਪੋਥੀ ਵਿੱਚ ਪੜ੍ਹ ਚੁੱਕੇ ਹੋ, ਇਨ੍ਹਾਂ ਵਿੱਚ ਜੋ ਅਲੋਕਕ ਗੱਲ ਹੈ, ਉਹ ਇਨ੍ਹਾਂ ਦੇ ਨਾਉਂ ਥੋਂ ਹੀ ਪ੍ਰਗਟ ਹੈ, ਅਰਥਾਤ ਮਦੀਨ ਦੇ ਢਿੱਡ ਪੁਰ ਚੰਮ ਦੀ ਥੈਲੀ ਲਗੀ ਹੋਈ ਹੁੰਦੀ ਹੈ, ਇਨ੍ਹਾਂ ਦੇ ਬੱਚੇ ਜਦ ਜੰਮਦੇ ਹਨ, ਤਾਂ ਅਜਿਹੇ ਨਿੱਕੇ ਤੇ ਮਰੀਅਲ ਹੁੰਦੇ ਹਨ, ਕਿ ਜੇ ਹੋਰਨਾਂ ਜੀਵਾਂ ਦੇ ਬਚਿਆਂ ਵਾਂਝ ਪਾਲੇ ਜਾਣ, ਤਾਂ ਕਦੀ ਨਾ ਜੀਉਣ, ਬਚਿਆਂ ਨੂੰ ਜੰਮਦਿਆਂ ਹੀ ਮਾਂ ਬੋਲੀ ਵਿੱਚ ਪਾ ਲੈਂਦੀ ਹੈ, ਇਸ ਵਿੱਚ ਥਣ ਹੁੰਦੇ ਹਨ, ਉਥੇ ਹੀ ਓਹ ਕਈ ਸਾਤਿਆਂ ਤੀਕ ਭੋਜਨ ਪਾਕੇ ਪਲਦੇ ਹਨ, ਅਰ ਬੈਲੀ ਵਿੱਚੋਂ ਬਾਹਰ ਮੂੰਹ ਕਢ ੨ ਕੇ ਦੁਨੀਆਂ ਦਾ ਦਰਸਨ ਕਰਦੇ ਹਨ, ਜਦ ਰਤਾ ਵਡੇ ਹੁੰਦੇ ਹਨ, ਤਾਂ ਬਾਹਰ ਨਿੱਕਲ ਕੇ ਤੁਰਨ ਫਿਰਨ ਲਗਦੇ ਹਨ, ਪਰ ਚਿਰ ਤੀਕ ਇਹ ਹਾਲ ਰੰਹਦਾ ਹੈ ਕਿ ਰਤਾਂ ਡਰ ਮਲੂਮ ਹੋਇਆ, ਝਟ ਥੈਲੀ ਵਿੱਚ ਆ ਵੜੇ, ਮਾਂ ਵਿਚਾਰੀ ਹਿਤ ਦੀ ਮਾਰੀ ਇਨ੍ਹਾਂ ਨੂੰ ਲੈਕੇ ਨੱਸਦੀ ਹੈ, ਅਰ ਆਪਣੀ ਜਾਨ