ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੧)

ਦੇ ਦਿੰਦੀ ਹੈ, ਪਰ ਉਨ੍ਹਾਂ ਦਾ ਵਾਲ ਵਿੰਗਾ ਨਹੀਂ ਹੋਣ ਦਿੰਦੀ, ਇਸ ਭਾਂਤ ਦੇ ਜਨੌਰ ਬਹੁਧਾ ਆਸਟ੍ਰੇਲੀਆ ਵਿੱਚ ਹੁੰਦੇ ਹਨ, ਇਨ੍ਹਾਂ ਵਿੱਚੋਂ ਕੈਂਗਰੂ ਦਾ ਹਾਲ ਤੁਸੀ ਪੜ ਚੁਕੇ ਹੋ, ਇੱਕ ਪ੍ਰਕਾਰ ਦੇ ਬੈਲੀ ਵਾਲੇ ਜਨੌਰ ਅਮੀਕਾ ਵਿੱਚ ਹੁੰਦੇ ਹਨ, ਇਨ੍ਹਾਂ ਨੂੰ ਅਪੁਸਮ ਕੰਹਦੇ ਹਨ।।

ਅਪੂਸਮ ਡੀਲ ਵਿੱਚ ਵਡੀ ਬਿੱਲੀ ਦੇ ਤੁਲ ਹੁੰਦੀ ਹੈ, ਨਕ ਥੋਂ ਪੂਛ ਤੀਕ ੨੨ ਇੰਚ ਲੰਮੀ, ਪੂਛ ੧੫ ਇੰਚ, ਮੂੰਹ ਬਹੁਤ ਵੱਡਾ ਅਰ ਇਸ ਵਿੱਚ ਪੰਜਾਹ ਦੰਦ, ਰੰਗ ਪੀਲੀ ਭੈ ਮਾਰਦਾ ਚਿੱਟਾ ਜਿਹਾ, ਪਰ ਮੈਲਾ, ਸਾਰੇ ਸਰੀਰ ਪੁਰ ਕਰੜੇ ਦੇ ਵਾਲ, ਧਰਤੀ ਪੁਰ ਵਡੀ ਹੌਲੀ ੨ ਅਰ ਕੁਢਬੀ ਤਰ੍ਹਾਂ ਤੁਰਦਾ ਹੈ, ਪਰ ਬ੍ਰਿਛਾਂ ਪਰ ਖੂਬ ਪੋਸੀਆਂ ਮਾਰਦਾ ਹੈ, ਪਿਛਲੀਆਂ ਟੰਗਾਂ ਦੇ ਪੰਜਿਆਂ ਵਿੱਚ ਅੰਗੁਠਾ ਉਂਗਲੀਆਂ ਦੇ ਸਾਮਣੇ ਆ ਸੱਕਦਾ ਹੈ, ਇਸ ਲਈ ਹਰ ਵਸਤ ਨੂੰ ਚੰਗੀ ਤਰ੍ਹਾਂ ਫੜ ਸਕਦਾ ਹੈ, ਇਸ ਦੀ ਪੂਛ ਵਿੱਚ ਬੀ ਪਕੜਨ ਦੀ ਸਮਰਥਾ ਹੈ, ਰਿੱਛ ਦੀ ਟਾਹਣੀ ਨਾਲ ਲਵੇਟ ਕੇ ਲਮਕ ਪੈਂਦਾ ਹੈ, ਤਾਂ ਕਦੀ ਨਹੀਂ ਡਿਗਦਾ, ਸਗੋਂ ਆਨੰਦ ਨਾਲ ਪਲਮਿਆ ਹੋਇਆ, ਫਲ ਅਰ ਪੰਛੀਆਂ ਦੇ ਆਲ੍ਹਣਿਆਂ ਵਿੱਚੋਂ ਆਂਡੇ ਬੱਚੇ ਕਢਕੇ ਖਾਂਦਾ ਹੈ, ਕਬੂਤਰ, ਕੁੱਕੜ, ਬਤਖ ਆਦਿਕ ਪਾਲੂ ਜਨੌਰਾਂ ਦਾ ਤਾਂ ਸਿਰ