ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੩)

ਬ੍ਰਿਛਾਂ ਦਾ ਵਰਣਨ

ਰੱਖ ਵਿੱਚ ਕੀ ਕੀ ਵਸਤਾਂ ਉਗਦੀਆਂ ਹਨ।

ਕੁਦਰਤ ਦੇ ਕਰਖਾਨੇ ਵਡੇ ਅਚਰਜ ਨਹ, ਕਿਧਰੇ ਜਾਓ, ਅਰ ਕਿਸੇ ਵਸਤ ਦਾ ਨਿੱਕੇ ਥੋਂ ਨਿੱਕਾ ਕਿਣਕਾ ਕਿਉਂ ਨਾ ਦੇਖੋ, ਉਸ ਵਿੱਚ ਉਪਮਾਂ ਜਾਂ ਧਿਆਨ ਦੇਣ ਦੇ ਜੋਗ ਕੋਈ ਨਾ ਕੋਈ ਗੱਲ ਜਰੂਰ ਹੋਵੇਗੀ, ਦੂਰ ਕਿਉਂ ਜਾਂਦੇ ਹੋ, ਗੰਦੇ ਜਾਂ ਮੈਲੇ ਪਾਣੀ ਦੀ ਇੱਕ ਬੂੰਦ ਲਓ, ਅਰ ਉਸਨੂੰ ਖੁਰਦਬੀਨ [ਲਨਿਹਾਰ] ਨਾਲ ਦੇਖੋ ਉਸ ਵਿੱਚ ਇੱਕ ਨਿੱਕੀ ਜਿਹੀ ਦੁਨੀਆਂ ਦਿਸੇਗੀ, ਅਰ ਬਹੁਤ ਸਾਰੇ ਨਿੱਕੇ ੨ ਸੋਹਣੀ ਬਣਤ ਦੇ ਜਨੌਰ ਤੁਰਦੇ ਫਿਰਦੇ ਦਿਸਣ ਗੇ।

ਇਹੋ ਰੇਤ ਦੇ ਨਦੀਆਂ ਦੇ ਕੰਢੇ ਦੇਖਦੇ ਹੋ, ਹੁਣ ਲਘੂਨਿਹਾਰਾਂ ਦੁਆਰਾ ਵਡੇ ੨ ਦਨਾਵਾਂ ਥੀਂ ਦੇਖੀ ਗਈ ਹੈ, ਅਰ ਉਸ ਵਿੱਚ ਵਡੀਆਂ ੨ ਅਚਰਜ ਚੀਜਾਂ ਦਿਸੀਆਂ ਹਨ, ਗੱਲ ਕੀ ਅਖਾਂ ਖੋਲ ਕੇ ਦੇਖੋ ਤਾਂ ਹਰੇਕ ਗੱਲ ਮਨਮੋਹਨ ਅਤੇ ਸੋਚਣ ਦੇ ਜੋਗ ਹੈ।

ਪੰਜਾਬ ਦੇ ਬਾਹਲੇ ਜਿਲਿਆਂ ਵਿੱਚ, ਅਰ ਬਹੁਧਾ ਉਨੀ ਥਾਂਈ ਜਿੱਥੇ ਬਾਰ ਹੈ, ਧਰਤੀ ਦੇ ਵਡੇ ੨ ਵੈਰਾਨ ਟੋਟੇ ਪਏ