ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



(੧੪੪)

ਹਨ, ਇਨ੍ਹਾਂ ਵਿਚ ਕੋਈ ਗੱਲ ਮਨ ਮੋਹਨ ਨਹੀਂ ਦਿੱਸਦੀ ਦੇਖ ਕੇ ਦਿਲ ਇਹੋ ਕੰਹਦੇ ਹਨ ਕਿ ਇਹ ਬੰਜਰ ਪਰਲੇ ਪਾਰ ਦੇ ਹਨ, ਇਨਾਂ ਥੋਂ ਵਧ ਕੇ ਹੋਰ ਕੀ ਹੋਣੇ ਹਨ, ਪਰ ਇਨਾਂ ਵਿੱਚ ਹੀ ਅਜਿਹੀਆਂ ਵਸਤਾਂ ਹਨ, ਜੋ ਅਚਰਜ ਬੀ ਤੇ ਗੁਣਕਾਰ ਬੀ ਹਨ।

ਪੰਜਾਬ ਦੇ ਮਦਾਨ ਪਧਰੇ ਤੇ ਰੜਾ ਦਿਸਦੇ ਹਨ, ਇਨ੍ਹਾਂ ਨੂੰ ਦੇਖਕੇ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ ਕਿ ਹਰ ਦੁਆਬੇ ਵਿਚ ਨਦੀ ਦੇ ਕੋਲ ਦੀ ਝੋਂ ਨੀਵੀਂ ਤੇ ਵਿਚੋਂ ਉਚੀ ਹੁੰਦੀ ਚਲੀ ਗਈ ਹੈ, ਇਹ ਉੱਚਾ ਭਾਗ ਇੱਕ ਸੇਧ ਵਿਚ ਨਹੀਂ ਹੁੰਦਾ, ਸਗੋਂ ਮੋੜ ਤੋੜ ਖਾਂਦਾ ਜਾਂਦਾ ਹੈ, ਅਜਿਹੇ ਬੰਜਰ ਟੋਟੇ ਨੂੰ ਬਾਰ ਕੰਹਦੇ ਹਨ।

ਜਿਥੇ ਦੁਆਬਾ ਛੋਟਾ ਹੁੰਦਾ ਹੈ, ਜਿਹਾਕੁ ਬਿਸਤ, ਤਾਂ ਉਥੇ ਜਿਉਂ ੨ ਦੁਆਬੇ ਦੇ ਮਧ ਨੂੰ ਜਾਓ, ਇਕ ਪਾਸੇ ਦੀ ਤਰੀ ਮੁਕਦੀ ਨਹੀਂ ਕਿ ਦੂਜੇ ਪਾਸੇ ਆਰੰਭ ਹੋ ਜਾਂਦੀ ਹੈ, ਅਜਿਹੀ ਦਸ਼ਾ ਵਿੱਚ ਦੁਆਬੇ ਦੀ ਤੋਂ ਉੱਚੀ ਤਾਂ ਹੁੰਦੀ ਹੈ, ਪਰ ਉਸ ਵਿੱਚ ਬਾਰ ਨਹੀਂ ਹੁੰਦੀ।

ਜੋ ਦੁਆਬਾ ਬਹੁਤ ਵੱਡਾ ਹੁੰਦਾ ਹੈ, ਉਸ ਵਿਚ ਬਾਰ ਦਾ ਟੋਟਾ ਬੀ ਵਡਾ ਹੁੰਦਾ ਹੈ, ਜਿਹਾਕੁ ਦੁਆਬਾ ਰਚਨਾ, ਬਹੁਤ