ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੧)

ਇੱਕ ਮੋਟੀ ਗੁੱਦੇਦਾਰ ਟਾਹਣੀ ਪੁਰ ਲਗਾ ਹੁੰਦਾ ਹੈ, ਜੇ ਕਦੀ ਫੁਟ ਭਰ ਤੇ ਕਦੀ ਵਧੀਕ ਉਚੀ ਹੁੰਦੀ ਹੈ, ਇਸ ਪੁਰ ਪਨਹੀਂ ਹੁੰਦੇ, ਸਗੋਂ ਨਿਰੇ ਨਿੱਕੇ ੨ ਛਿੱਲੜ ਜਿਹੇ ਹੁੰਦੇ ਹਨ, ਅਰ ਉਪਰਲੇ ਭਾਗ ਵਿੱਚ ਹੌਲੇ ਪੀਲੇ ਰੰਗ ਦੇ ਫੁਲ ਲੱਗਦੇ ਹਨ, ਇਹ ਅਚਰਜ ਬੁਟਾ ਕਿਸੇ ਕੰਮ ਨਹੀਂ ਆਉਂਦਾ, ਜੇ ਆਉਂਦਾ ਹੋਵੇ ਤਾਂ ਪਤਾ ਨਹੀਂ, ਪਿੰਡ ਦੇ ਰਹਿਣ ਵਾਲੇ ਇਸ ਨੂੰ ਭੱਟੂੜ ਆਖਦੇ ਹਨ, ਕਿਉ ਜੋ ਇਸ ਦੀ ਟਾਹਣੀ ਇਕੱਲੀ ਬੇ ਪੱਤੀ ਨਿੱਕਲਦੀ ਹੈ, ਜਦ ਧੁੱਪ ਤਿੱਖੀ ਪੈਂਦੀ ਹੈ, ਤਾਂ ਇਹ ਕੁਮਲਾ ਕੇ ਡਿਗ ਪੈਂਦੀ ਹੈ, ਦੂਜੇ ਦਿਨ ਇੱਕ ਹੋਰ ਨਵੀਂ ਨਿੱਕਲ ਪੈਂਦੀ , ਹੈ, ਜਾਂ ਕੋਈ ਆਲੇ ਦੁਆਲਿਓਂ ਛੁਟ ਪੈਂਦੀਆਂ ਹਨ, ਅਸਲ . ਵਿੱਚ ਇਹ ਬੂਟਾ ਧਰਤੀ ਥੋਂ ਨਹੀਂ ਉਗਦਾ, ਸਗੋਂ ਮਦਾਰ ਅਰ ਹੋਰ ਰੁੱਖਾਂ ਦੀਆਂ ਜੜਾਂ ਪੁਰ ਉਗਦਾ ਹੈ, ਅਸੀ ਇਹ ਨਹੀਂ ਦੱਸ ਸਕਦੇ ਕਿ ਇਸ ਦਾ ਬੀ ਉੱਥੇ ਕਿਕੁਰ ਪਹੁੰਚ ਜਾਂਦਾ ਹੈ, ਪਰ ਇਸ ਵਿੱਚ ਸੰਦੇਹ ਨਹੀਂ ਕਿ ਜਦ ਕਦੀ ਇਸ ਦਾ ਬੀ ਇਨ੍ਹਾਂ ਬ੍ਰਿਛਾਂ ਦੀਆਂ ਜੜਾਂ ਦੇ ਪਾਸ ਆ ਜਾਂਦਾ ਹੈ, ਤਾਂ ਉਨਾਂਨਾਲ ਚੰਬੜ ਜਾਂਦਾ ਹੈ, ਅਰ ਉਨ੍ਹਾਂ ਵਿੱਚੋਂ ਹੀ ਭੋਜਨ ਲੈ ਲੈਕੇ ਵਧਦਾ ਹੈ, ਫੇਰ ਇਸ ਵਿੱਚੋਂ ਉਹ ਫੁੱਲ ਵਾਲੀ ਟਾਹਣੀ ਨਿੱਕਲਦੀ ਹੈ, ਜਿਸ ਦਾ ਵਰਣਨ ਅਸੀਂ ਉੱਤੇ ਲਿਖ ਆਏ ਹਾਂ॥