ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੨)

ਹੁਣ ਰਖ ਦੇ ਤਰ (ਗਿੱਲ) ਭਾਗ ਵਲ ਚਲੋ, ਇੱਥੇ ਰੌੜ ਰੁਤ ਵਿੱਚ ਵੀ ਇੱਕ ਤਰ੍ਹਾਂ ਦਾ ਘਾਹ ਹੁੰਦਾ ਹੈ, ਜਿਸ ਨੂੰ ਦੱਬ ਜਾਂ ਖੱਬਲ ਆਖਦੇ ਹਨ, ਇਹ ਘੋੜਿਆਂ ਦਾ ਵਡਾ ਚੰਗਾ ਚਾਰਾ ਹੈ, ਇਸ ਪੁਰ ਇੱਕ ਤਰ੍ਹਾਂ ਦੀ ਝਾੜੀ ਉਗਦੀ ਹੈ, ਉਸ ਨੂੰ ਮਹਾ ਆਖਦੇ ਹਨ, ਇਹ ਇਸ ਗੱਲ ਦੀ ਨਿਸ਼ਾਨੀ ਹੈ, ਕਿ ਇਹ ਰੱਖ ਦੀ ਹੋਰ ਤੋਂ ਨਾਲੋਂ ਚੰਗੀ ਹੈ, ਤੁਸੀਂ ਇਸ ਦੇ ਭੂਰੇ ੨ ਲਾਲ ਬੇਰ ਖਾਦੇ ਹੋਣਗੇ, ਅਰ ਸਮਝਿਆ ਹੋਊ ਕਿ ਇਹ ਤਾਂ ਬਾਗੀ ਬੈਰਾਂ ਦੇ ਹੀ ਭਰਾ ਭਾਈ ਹਨ, ਅਰ ਬੇਰ ਦਾ ਬੂਟਾ ਤਾਂ ਅਜਿਹਾ ਹੈ ਕਿ ਪੇਉਂਦ ਕੀਤਿਆਂ ਅਰ ਰੱਖੀ ਨਾਲ ਪਾਲਿਆਂ ਅਲੂਚੇ ਜਿਡੇ ਫਲ ਲਗਣ ਲਗ ਪੈਂਦੇ ਹਨ, ਇਸ ਦੇ ਪ ਭਾਂਵੇ ਸੁੱਕੇ ਹੋਣ, ਤਾਂ ਬੀ ਡੰਗਰਾਂ ਦਾ ਚੰਗਾ ਚਾਰਾ ਹੈ, ਤੁਸਾਂ ਦੇਖਿਆ ਹੋਊ ਕਿ ਲੋਕ ਲਕੜੀਆਂ ਨਾਲ ਪੜ੍ਹ ਝਾੜ ਲੈਂਦੇ ਹਨ, ਅਰ ਇਸ ਦੀਆਂ ਕੰਡੈਲੀਆਂ ਟਾਹਣੀਆਂ ਨੂੰ ਖੇਤਾਂ ਦੇ ਦੁਆਲੇ ਵਾੜ ਦੇਕੇ ਵਰਤ ਲੈਂਦੇ ਹਨ, ਜਿਥੇ ਕਿਤੇ ਵਾੜ ਲਾਉਣੀ ਹੁੰਦੀ ਹੈ, ਤਾਂ ਇੱਕ ਲੰਮੀ ਕਤਾਰ ਵਿੱਚ ਨਾਲੋ ਨਾਲ ਇਸ ਦੇ ਢੇਰ ਲਾ ਦਿੰਦੇ ਹਨ, ਫੇਰ ਥੋੜੀ ੨ ਵਿੱਥ ਪੁਰ ਪੱਕੀਆਂ ਨੋਕਦਾਰ ਲੱਕੜਾਂ ਧਰਤੀ ਵਿੱਚ ਗਡ ਦਿੰਦੇ ਹਨ, ਬਸ ਵਾੜ ਬਣ ਜਾਂਦੀ ਹੈ ॥