ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੬)

ਰੱਖ ਵਿੱਚ ਅਣਗਿਣਤ ਤਰ੍ਹਾਂ ਦੇ ਬੂਟੇ ਘਾਹ ਉੱਗਦੇ ਹਨ, ਅਰ ਅਯਾਲੀ ਤੇ ਚਰਵਾਹੇ ਭਾਂਵੇ ਇਹ ਨਹੀਂ ਜਾਣਦੇ ਕਿ ਇਨ੍ਹਾਂ ਵਿੱਚ ਅਸਲੀ ਭੇਦ ਕੀ ਹੈ, ਪਰ ਹਰੇਕ ਦਾ ਅਡ ੨ ਨਾਉਂ ਰੱਖਦੇ ਹਨ, ਅਰ ਝਟ ਦਸ ਸੱਕਦੇ ਹਨ, ਕਿ ਕਿਹੜਾ ਘਾਹ ਡੰਗਰਾਂ ਦੇ ਚਰਨ ਲਈ ਚੰਗਾ ਹੈ ਕਿਹੜਾ ਨਹੀਂ॥

ਗਲ ਕਾਹਦੀ ਜਿਲੇ ਵਿੱਚ ਰਖ ਚੰਗੀ ਚੀਜ ਹੈ, ਚਾਹੀਦਾ ਹੈ ਕਿ ਹੱਢੀਆਂ ੨ ਰੱਖਾਂ ਦੀ ਚੰਗੀ ਖ਼ਬਰਦਾਰੀ ਕੀਤੀ ਜਾਵੇ, ਕਿ ਬਾਲਣ ਬੀ ਬਹੁਤ ਹੋਵੇ, ਅਰ ਵਢ ਕੇ ਰਖ ਛਡਣ ਜਾਂ ਡੰਗਰਾਂ ਪਸ਼ੂਆਂ ਦੇ ਲਈ ਘਾਹ ਬੀ ਚੰਗਾ ਮਿਲੇ॥

ਧਾਤਾਂ ਦਾ ਵਰਣਨ

ਸੋਨਾ ਮੁੱਲ ਲਓ ਤਾਂ ਬਹੁਤ ਮੋਖ ਦੇਣਾ ਪੈਂਦਾ ਹੈ, ਕੋਈ ਹੋਰ ਧਾਤ ਲਓ ਜੋ ਰੋਜ ਵਰਤੀ ਜਾਂਦੀ ਹੈ ਤਾਂ ਇੰਨਾਂ ਮੁੱਲ ਨਹੀਂ ਦੇਣਾ ਪੈਂਦਾ, ਇਸ ਦਾ ਕੀ ਕਾਰਣ ਹੈ, ਤੁਸੀ ਮਤਾ ਕਹੋ ਕਿ ਸੋਨਾ ਵਡਾ ਸੁੰਦਰ ਅਰ ਕੰਮ ਦੀ ਧਾਤੁ ਹੈ, ਇਸ ਲਈ