ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੭)

ਮੰਹਗਾ ਹੈ, ਹਾਂ ਸਚ ਹੈ ਨਿਕੰਮੀ ਵਸਤ ਜੇ ਸੋਹਣੀ ਵੀ ਨਾ ਹੋਵੇ ਤਾਂ ਫੇਰ ਉਹ ਕਿਸ ਕੰਮ ਹੈ, ਉਸ ਦਾ ਮਿੱਟੀ ਮੁੱਲ ਪਉ? ਪਰ ਕਈ ਵਸਤਾਂ ਅਜਿਹੀਆਂ ਵੀ ਹਨ ਜੋ ਸੋਹਣੀਆਂ ਤੇ ਲਾਭਦਾਇਕ ਬੀ ਹਨ, ਅਰ ਮੁਲੋਂ ਬੀ ਮੰਹਗੀਆਂ ਨਹੀਂ, ਜਿਹਾਕੁ ਪਾਣੀ ਇੱਕ ਅਜਿਹੀ ਲੋੜ ਵਾਲੀ ਤੇ ਕੰਮ ਦੀ ਚੀਜ ਹੈ, ਕਿ ਜੇ ਉਹ ਨਾ ਹੋਵੇ ਤਾਂ ਅਸੀਂ ਤਿਹਾਏ ਮਰ ਜਾਈਏ, ਪਰ ਸਾਨੂੰ ਬਾਹਲਾ ਇਸ ਦਾ ਕੁਝ ਮੁੱਲ ਨਹੀਂ ਦੇਣਾ ਪੈਂਦਾ, ਹਾਂ ਜਦ ਕਦ ਮੀਹ ਦੇ ਨਾ ਪੈਣ ਕਰਕੇ ਪਾਣੀ ਦਾ ਤੋੜਾ ਹੋ ਜਾਂਦਾ ਹੈ, ਜਾਂ ਬਹੁਤ ਦੁਰੋਂ ਲਿਆਉਣਾ ਪੈਂਦਾ ਹੈ, ਤਾਂ ਥੋੜਾ ਜਿਹਾ ਪਾਣੀ ਬੀ' ਬਹੁਤੇ ਮੁੱਲ ਥੋਂ ਹੱਥ ਆਉਂਦਾ ਹੈ, ਸੋਨੇ ਵਿੱਚ ਕਈ ਡਾਢੇ ਚੰਗੇ ਸੁਭਾਵ ਹਨ, ਇਸ ਲਈ ਉਸ ਦੇ ਲੈਣ ਲਈ ਵਡਾ ਉਲਾ ਤੇ ਜਤਨ ਕੀਤਾ ਜਾਂਦਾ ਹੈ, ਅਰ ਇਹ ਗੱਲ ਬੀ ਹੈ ਕਿ ਉਹ ਬੁਤੈਤ ਨਾਲ ਨਹੀਂ ਮਿਲਦਾ, ਥੋੜਾ ਹੁੰਦਾ ਹੈ ਅਰ ਵਡੀ ਮਿਹਨਤ ਨਾਲ ਹੱਥ ਆਉਂਦਾ ਹੈ, ਬਥੇਰੀਆਂ ਧਾਤਾਂ ਜਿਹਾਕੁ ਚਾਂਦੀ, ਲੋਹਾ, ਤਾਂਬਾ, ਸਿੱਕਾ ਆਦਿਕ ਢੇਰਾਂ ਦੇ ਢੇਰ ਲਝਦੀਆਂ ਹਨ, ਅਰ ਇੱਸੇ ਲਈ ਸਸਤੀਆਂ ਵੀ ਹਨ, ਭਾਵੇਂ ਇਨ੍ਹਾਂ ਵਿੱਚੋਂ ਕਈ ਧਾਤਾਂ ਸੋਨੇ ਥੋਂ ਵਧੀਕ ਸਾਡੇ ਕੰਮ ਆਉਂਦੀਆਂ ਹਨ, ਅਰ ਸਭ ਥੋਂ ਵਧੀਕ ਲੋਹਾ ਕੰਮ ਆਉਂਦਾ ਹੈ॥