ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬੧)

ਹੋਇਆਂ ਹੇਠਲੇ ਮੈਦਾਨਾਂ ਵਿੱਚ ਰੁੜ ਆਉਂਦਾ ਹੈ, ਦੱਖਣ ਵਿੱਚ ਛੋਟੇ ੨ ਟੋਟੇ ਸ਼ਿਲਾਂ ਵਿੱਚੋਂ ਮਿਲਦੇ ਹਨ, ਮਦਰਾਸ ਹਾਤੇ ਦੇ ਪਛਮੀ ਘਾਟ ਵਿੱਚ ਵੀਨਾਡ ਇੱਕ ਪਹਾੜੀ ਲਾਕਾ ਹੈ, ਇੱਥੋਂ ਇਸ ਬੁਤੈਤ ਦਾ ਸੋਨਾ ਲਝਦਾ ਹੈ ਕਿ ਹਿੰਦੁਸਤਾਨ ਦੇ ਹੋਰ ਕਿਸੇ ਸ਼ਹਿਰ ਵਿੱਚੋਂ ਨਹੀਂ ਮਿਲਿਆ, ਅੰਗ੍ਰੇਜ਼ਾਂ ਨੇ ਬੀ ਹੁਣੇ ਹੀ ਇੱਥੇ ਕਾਰਖਾਨੇ ਖੋਲੇ ਹਨ, ਕਿ ਕਲਾਂ ਨਾਲ ਸੋਨਾ ਕਢਿਆ ਜਾਵੇ, ਫੇਰ ਬੀ ਹਰ ਵਰੇ ਜਿੰਨਾਂ ਸੋਨਾ ਹਿੰਦੁਸਤਾਨ ਵਿੱਚੋਂ ਨਿੱਕਲਦਾ ਹੈ ਉਸਦਾ ਪ੍ਰਮਾਣ ਬਹੁਤ ਘਟ ਹੈ, ਜਿੰਨੇ ਸੋਨੇ ਦੀ ਇੱਥੇ ਲੋੜ ਹੈ ਉਸ ਵਿੱਚੋਂ ਬਹੁਤ ਸਾਰਾ ਬਾਹਰੋਂ ਆਉਂਦਾ ਹੈ॥

ਪੰਜਾਬ ਵਿੱਚ ਬਾਹਲੀਆਂ ਨਦੀਆਂ ਜਿਹਾਕੁ ਸਤਲੁਜ ਬਿਆਸ ਜਿਹਲਮ ਅਰ ਸਿੰਧ ਦੀ ਰੇਤ ਵਿੱਚੋਂ ਸੋਨੇ ਦੀ ਭਾਲ ਕਰਦੇ ਹਨ, ਪਰ ਸਾਰਾ ਦਿਨ ਮਿੱਟੀ ਛਾਣ ੨ ਕੇ ਮਸਾਂ ਤਿੰਨ ਚਾਰ ਆਨੇ ਪੱਲੇ ਪੈਂਦੇ ਹਨ, ਹੇਤ ਅਰ ਸੋਨੇ ਦੇ ਨਾਲ ਭਾਰੀ ੨ ਕਿਣਕੇ ਭੀ ਮਿਲੇ ਹੁੰਦੇ ਹਨ, ਇਨ੍ਹਾਂ ਵਿੱਚ ਲੋਹਾ ਹੁੰਦਾ ਹੈ ਅਰ ਇਨ੍ਹਾਂ ਨੂੰ ਕਾਲੀ ਰੇਤ ਕੰਹਦੇ ਹਨ, ਰੇਤ ਨੂੰ ਪਾਣੀ ਦੇ ਭਰੇ ਹੋਏ ਭਾਂਡੇ ਵਿੱਚ ਪਾਕੇ ਹਿਲਾ ਦਿੰਦੇ ਹਨ, ਇਸ ਨਾਲ ਸੋਨੇ ਦੇ ਕਿਣਕੇ ਕਾਲੀ ਰੇਤ ਦੇ ਕਿਣਕਿਆਂ ਨਾਲ ਝਟ ਬੱਲੇ ਬੈਠ ਜਾਂਦੇ ਹਨ, ਹੁਣ ਉਪਰਲਾ ਪਾਣੀ ਅਰ ਰੇਤ ਨਿਤਾਰ ਕੇ ਹੇਠ